ਜਲੰਧਰ, 02 ਅਕਤੂਬਰ : Prime Punjab
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਪੁਲਿਸ ਲਾਈਨ ਜਲੰਧਰ ਵਿਖੇ 316 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕੀਤੀ ਗਈ। ਇਹ ਵਾਹਨ ਵੱਖ-ਵੱਖ ਥਾਣਿਆਂ ਦੇ ਵੱਖ-ਵੱਖ ਮੁਕੱਦਮਿਆਂ ‘ਚ ਫੈਸਲਾ-ਸ਼ੁਦਾ ਅਤੇ U/S 207 ਮੋਟਰ ਵਹੀਕਲ ਐਕਟ ਤਹਿਤ ਜ਼ਬਤ ਕੀਤੇ ਹੋਏ ਸਨ ਅਤੇ ਕਾਫੀ ਲੰਬੇ ਸਮੇਂ ਤੋਂ ਥਾਣਿਆਂ ‘ਚ ਖੜ੍ਹੇ ਸਨ, ਜਿਨ੍ਹਾਂ ਨੂੰ ਹੁਣ ਤੱਕ ਸਬੰਧਤ ਮਾਲਕਾਂ ਵੱਲੋਂ ਰਿਲੀਜ਼ ਨਹੀਂ ਕਰਵਾਇਆ ਗਿਆ ਸੀ।
ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ, PPS, DCP ਸਪੈਸ਼ਲ ਬ੍ਰਾਂਚ, ਸ੍ਰੀ ਗੁਰਬਾਜ਼ ਸਿੰਘ, PPS, ADCP ਟਰੈਫਿਕ, ਸ੍ਰੀ ਕਰਨੈਲ ਸਿੰਘ, PPS, ਸਹਾਇਕ ਕਮਿਸ਼ਨਰ ਪੁਲਿਸ ਸਥਾਨਕ, ਸ੍ਰੀ ਸੰਦੀਪ ਮਨੋਜਾ ਸਹਾਇਕ ਵਿੱਤ ਅਤੇ ਲੇਖਾ ਅਤੇ ਸ੍ਰੀ ਰਮੇਸ਼ ਕੁਮਾਰ ਨਮੀਰੰਧਾ ਟਰਾਂਸਪੋਰਟ ਅਫਸਰ ਦੀ 6 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਇਹ ਨਿਲਾਮੀ ਕਾਨੂੰਨ ਅਨੁਸਾਰ ਕੀਤੀ ਗਈ।
ਇਸ ਸਬੰਧੀ ਮਿਤੀ 01/10/2026 ਨੂੰ 6 ਮੈਂਬਰੀ ਕਮੇਟੀ ਦੁਆਰਾ ਕੁੱਲ 316 ਵਾਹਨਾਂ ਦੀ ਨਿਲਾਮੀ ਖੁੱਲ੍ਹੀ ਬੋਲੀ ਰਾਹੀਂ ਪੁਲਿਸ ਲਾਈਨ ਕਮਿਸ਼ਨਰੇਟ ਜਲੰਧਰ ਵਿਖੇ ਜ਼ਾਬਤੇ ਅਨੁਸਾਰ ਮੁਕੰਮਲ ਕੀਤੀ ਗਈ। ਇਸ ਨਿਲਾਮੀ ਪ੍ਰਕਿਰਿਆ ‘ਚ ਕੁੱਲ 12 ਬੋਲੀਕਾਰਾਂ ਨੇ ਹਿੱਸਾ ਲਿਆ ਅਤੇ ਇਨ੍ਹਾਂ ਵਾਹਨਾਂ ਨੂੰ ਸਕਰੈਪ ਵਜੋਂ ਸਫਲ ਬੋਲੀਕਾਰਾਂ ਨੇ ਖਰੀਦਿਆ ਹੈ। ਇਸ ਤੋਂ ਹਾਸਲ ਹੋਣ ਵਾਲੀ ਕੁੱਲ ਰਕਮ ਨੂੰ ਰਾਜ ਸਰਕਾਰ ਦੇ ਸਬੰਧਤ ਹੈੱਡ ‘ਚ ਜਮ੍ਹਾ ਕਰਵਾਇਆ ਜਾਵੇਗਾ।
ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਅਜਿਹੀ ਕਾਰਵਾਈ ਦਾ ਮੁੱਖ ਉਦੇਸ਼ ਪੁਲਿਸ ਯਾਰਡ ‘ਚ ਖੜ੍ਹੇ ਲਾਵਾਰਿਸ ਅਤੇ ਬੇਕਾਰ ਵਾਹਨਾਂ ਦਾ ਨਿਯਮਾਂ ਅਨੁਸਾਰ ਨਿਪਟਾਰਾ ਕਰਕੇ ਰਿਕਾਰਡ ਨੂੰ ਸੁਚਾਰੂ ਬਣਾਉਣਾ ਅਤੇ ਉਪਲਬਧ ਜਗ੍ਹਾ ਦਾ ਬਿਹਤਰ ਉਪਯੋਗ ਯਕੀਨੀ ਬਣਾਉਣਾ ਹੈ। ਵਿਭਾਗ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਦੇ ਵਾਹਨ ਅਜੇ ਵੀ ਥਾਣਿਆਂ ‘ਚ ਖੜ੍ਹੇ ਹਨ, ਉਹ ਸਬੰਧਤ ਥਾਣੇ ‘ਚ ਪਹੁੰਚ ਕੇ ਲਿਖਤੀ ਬੇਨਤੀ-ਪੱਤਰ ਸਮੇਤ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਵਾ ਕੇ ਆਪਣੇ ਵਾਹਨ ਜਲਦੀ ਤੋਂ ਜਲਦੀ ਰਿਲੀਜ਼ ਕਰਵਾ ਲੈਣ।






More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।