Director : Manvir Singh Walia
Editor : Jatin Kumar Sahota
ਫਗਵਾੜਾ, 02 ਅਕਤੂਬਰ : Prime Punjab
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ‘ਚ 26 ਸਤੰਬਰ ਨੂੰ ਵਾਇਰਲ ਮੈਸੇਜ ਤੋਂ ਬਾਅਦ ਹੋਈ ਭਾਰੀ ਹਿੰਸਾ ਤੇ ਭੰਨ-ਤੋੜ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। DIG ਜਲੰਧਰ ਰੇਂਜ ਨਵੀਨ ਸਿੰਗਲਾ ਨੇ ਪ੍ਰੈੱਸ ਕਾਨਫਰੰਸ ‘ਚ ਖੁਲਾਸਾ ਕੀਤਾ ਕਿ ਉਤਪਾਤ ਮਚਾਉਣ ਵਾਲੇ 9 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ SSP ਗੌਰਵ ਤੂਰਾ ਅਤੇ SIT ਇੰਚਾਰਜ ਵਨੀਤ ਅਲਾਹਵਤ ਵੀ ਮੌਜੂਦ ਸਨ।
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਜੇਮਸ ਦਹੀਆ, ਗਗਨਦੀਪ, ਜਸਮੀਤ ਕੁਮਾਰ (ਫਗਵਾੜਾ), ਅੰਤਰਿਕਸ਼ ਤੇ ਸਾਹਿਲ (ਜੰਮੂ-ਕਸ਼ਮੀਰ), ਕ੍ਰਿਸ਼ਨਾ ਕੁਮਾਰ, ਭਵਿੱਖ ਕਰਨ (ਮੁੰਬਈ), ਆਸ਼ੂਤੋਸ਼ (ਫਗਵਾੜਾ) ਵਜੋਂ ਹੋਈ ਹੈ, ਜਦਕਿ 9ਵਾਂ ਦੋਸ਼ੀ ਇੱਕ ਨਾਬਾਲਿਗ ਵਿਦਿਆਰਥੀ ਹੈ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ‘ਚੋਂ 7 LPU ਦੇ ਵਿਦਿਆਰਥੀ ਹਨ ਅਤੇ 2 ਬਾਹਰਲੇ (Outsiders) ਹਨ। ਪੁਲਿਸ ਨੇ ਹੁਣ ਤੱਕ 20 ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕੇਸ ‘ਚ ਨਾਮਜ਼ਦ ਕਰ ਲਿਆ ਹੈ।
DIG ਸਿੰਗਲਾ ਨੇ ਸਪੱਸ਼ਟ ਕੀਤਾ ਕਿ ਪੁਲਿਸ ਵੱਲੋਂ ਪਹਿਲਾਂ ਕੋਈ ਲਾਠੀਚਾਰਜ ਨਹੀਂ ਕੀਤਾ ਗਿਆ ਸੀ। ਪੁਲਿਸ ਮੀਡੀਆ ਅਤੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਇਹ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਪੁਲਿਸ ਵਿਦਿਆਰਥੀਆਂ ਦੇ ਨਾਲ ਹੈ। ਪਰ ਕੁਝ ਵਿਦਿਆਰਥੀਆਂ ਨੇ ਅਚਾਨਕ ਪੁਲਿਸ ਅਤੇ ਮੀਡੀਆ ‘ਤੇ ਪੱਥਰਾਅ ਸ਼ੁਰੂ ਕਰ ਦਿੱਤਾ, ਗੱਡੀਆਂ ਦੀ ਭੰਨ-ਤੋੜ ਕੀਤੀ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ, ਜਿਸ ਤੋਂ ਬਾਅਦ ਹਾਲਾਤ ਕਾਬੂ ਕਰਨ ਲਈ ਪੁਲਿਸ ਨੂੰ ਭੀੜ ਨੂੰ ਖਦੇੜਨਾ ਪਿਆ। ਸ਼ੁਰੂ ‘ਚ 163 FIR ‘ਚ 3 ਦੋਸ਼ੀਆਂ ‘ਚੋਂ 2 ਫਗਵਾੜਾ ਤੋਂ ਫੜੇ ਗਏ ਸਨ, ਬਾਅਦ ‘ਚ 2 ਜੰਮੂ ਅਤੇ 1 ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ।
ਉਧਰ ਛਾਤਰਾ ਨਾਲ ਜਬਰ-ਜਨਾਹ ਦੀ ਅਫਵਾਹ ‘ਤੇ DIG ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ 8 ਮੈਂਬਰੀ SIT ਬਣਾਈ ਗਈ ਹੈ ਜੋ ਲਗਾਤਾਰ ਜਾਂਚ ਕਰ ਰਹੀ ਹੈ। ਹਾਈਕੋਰਟ ਨੇ ਵੀ ਪੰਜਾਬ ਪੁਲਿਸ ਨੂੰ ਸਟੇਟਸ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ ਕਿ ਕੀ ਅਸਲ ‘ਚ ਅਜਿਹੀ ਕੋਈ ਘਟਨਾ ਹੋਈ ਵੀ ਸੀ ਜਾਂ ਇਹ ਸਿਰਫ਼ ਸੋਸ਼ਲ ਮੀਡੀਆ, ਖਾਸ ਕਰਕੇ Reddit ‘ਤੇ ਫੈਲੀ ਅਫਵਾਹ ਸੀ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।