ਫਿਰੋਜ਼ਪੁਰ, 04 ਅਕਤੂਬਰ : Prime Punjab
ਫਿਰੋਜ਼ਪੁਰ ਜ਼ਿਲ੍ਹੇ ‘ਚ ਚਰਚਿਤ ਫੂਡ ਸੇਫਟੀ ਅਫਸਰ ਅਭਿਨਵ ਕੁਮਾਰ ਦੇ ਮੁਅੱਤਲ ਹੋਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਅਭਿਨਵ ਕੁਮਾਰ ਪਿਛਲੇ ਕਈ ਦਿਨਾਂ ਤੋਂ ਗੁਰੂਹਰਸਹਾਏ, ਮੱਲਾਂਵਾਲਾ, ਜ਼ੀਰਾ ਤੇ ਫਿਰੋਜ਼ਪੁਰ ‘ਚ ਡੇਅਰੀਆਂ, ਚਿਲਿੰਗ ਸੈਂਟਰਾਂ ਤੇ ਮਠਿਆਈ ਦੀਆਂ ਦੁਕਾਨਾਂ ‘ਤੇ ਲਗਾਤਾਰ ਚੈਕਿੰਗ ਕਰ ਰਹੇ ਸਨ। ਉਹ ਹਰ ਰੇਡ ‘ਤੇ ਕੁਝ ਚੁਣਵੇਂ ਸੋਸ਼ਲ ਮੀਡੀਆ ਪੱਤਰਕਾਰਾਂ ਨੂੰ ਨਾਲ ਲੈ ਜਾਂਦੇ ਤੇ ਲਾਈਵ ਹੋ ਕੇ ਦੁਕਾਨਾਂ ਦੀ ਗੰਦਗੀ ਤੇ ਮਿਲਾਵਟ ਨੂੰ ਜਨਤਾ ਸਾਹਮਣੇ ਲਿਆਉਂਦੇ ਸਨ।
ਦੋਸ਼ ਲੱਗ ਰਹੇ ਹਨ ਕਿ ਜਦੋਂ ਦਿਨ ‘ਚ ਅਫਸਰ ਸੈਂਪਲ ਭਰ ਕੇ ਜਾਂਦਾ ਸੀ ਤਾਂ ਸ਼ਾਮ ਨੂੰ ਉਹੀ ਸੋਸ਼ਲ ਮੀਡੀਆ ਪੱਤਰਕਾਰ ਉਨ੍ਹਾਂ ਦੁਕਾਨਦਾਰਾਂ ਕੋਲ ਪਹੁੰਚ ਕੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਮੰਗਦੇ ਸਨ। ਡਰ ਕਾਰਨ ਕਈ ਦੁਕਾਨਦਾਰਾਂ ਨੇ ਪੈਸੇ ਦਿੱਤੇ ਵੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਜ਼ਿਆਦਾਤਰ ਪੱਤਰਕਾਰਾਂ ਕੋਲ ਸਰਕਾਰੀ ਯੈਲੋ ਕਾਰਡ ਵੀ ਨਹੀਂ ਹੈ।
ਦੂਜੇ ਪਾਸੇ ਲੋਕਾਂ ਦਾ ਇੱਕ ਵੱਡਾ ਹਿੱਸਾ ਅਫਸਰ ਦੇ ਹੱਕ ‘ਚ ਵੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਨੂੰ ਇਮਾਨਦਾਰ ਦੱਸ ਕੇ ਤੁਰੰਤ ਬਹਾਲ ਕਰਨ ਦੀ ਮੰਗ ਕਰ ਰਹੇ ਹਨ।
ਫਿਲਹਾਲ ਵਿਭਾਗ ਵੱਲੋਂ ਮੁਅੱਤਲੀ ਦੇ ਕਾਰਨਾਂ ‘ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਇਹ ਸਪੱਸ਼ਟ ਨਹੀਂ ਕਿ ਇਹ ਕਾਰਵਾਈ ਸੋਸ਼ਲ ਮੀਡੀਆ ਗਤੀਵਿਧੀਆਂ ਕਰਕੇ ਹੋਈ ਹੈ ਜਾਂ ਕੋਈ ਹੋਰ ਵਿਭਾਗੀ ਮਾਮਲਾ ਹੈ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।