ਜਲੰਧਰ, 06 ਅਕਤੂਬਰ : Prime Punjab
ਜਲੰਧਰ ਦਿਹਾਤੀ ਪੁਲਿਸ ਨੇ ਡਿਊਟੀ ‘ਚ ਲਾਪਰਵਾਹੀ ‘ਤੇ ਸਖ਼ਤ ਕਾਰਵਾਈ ਕੀਤੀ ਹੈ। 5 ਅਕਤੂਬਰ 2026 ਦੀ ਸ਼ਾਮ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਭੋਗਪੁਰ ਦੇ ASI ਰੈਂਕ ਦੇ ਇੱਕ ਪੁਲਿਸ ਕਰਮਚਾਰੀ ਤੋਂ ਪਬਲਿਕ ਵੱਲੋਂ ਨਸ਼ੇ ‘ਚ ਹੋਣ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਸੀ।
ਵੀਡੀਓ ਦੀ ਪੜਤਾਲ ਕਰਨ ‘ਤੇ ਪੁਲਿਸ ਕਰਮਚਾਰੀ ਦੀ ਪਛਾਣ ASI ਗੁਰਸ਼ਿੰਦਰ ਸਿੰਘ ਵਜੋਂ ਹੋਈ, ਜੋ ਪੁਲਿਸ ਲਾਈਨ ਜਲੰਧਰ ਤੋਂ ਨੈਸ਼ਨਲ ਹਾਈਵੇ ਭੋਗਪੁਰ ਤੇ ਰਿਕਵਰੀ ਵੈਨ ‘ਤੇ ਡਿਊਟੀ ਕਰ ਰਿਹਾ ਸੀ। ਮੌਕੇ ‘ਤੇ ਹੀ ਉਸਦਾ ਸਿਵਲ ਹਸਪਤਾਲ ਕਾਲਾ ਬੱਕਰਾ ਤੋਂ ਡਾਕਟਰੀ ਮੁਲਾਹਜ਼ਾ ਕਰਵਾਇਆ ਗਿਆ, ਜਿਸਦੀ ਰਿਪੋਰਟ ਮੁਤਾਬਕ ASI ਗੁਰਸ਼ਿੰਦਰ ਸਿੰਘ ਸ਼ਰਾਬ ਦੇ ਨਸ਼ੇ ਦੇ ਪ੍ਰਭਾਵ ਅਧੀਨ ਪਾਇਆ ਗਿਆ।
ਇਹ ਰਿਪੋਰਟ ਮਾਨਯੋਗ SSP ਜਲੰਧਰ (ਦਿਹਾਤੀ) ਜੀ ਦੇ ਧਿਆਨ ‘ਚ ਲਿਆਂਦੀ ਗਈ, ਜਿਨ੍ਹਾਂ ਨੇ ਸਾਫ਼ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ, ਚਾਹੇ ਉਹ ਆਮ ਪਬਲਿਕ ਹੋਵੇ ਜਾਂ ਪੁਲਿਸ ਕਰਮਚਾਰੀ। SSP ਸ. ਹਰਵਿੰਦਰ ਸਿੰਘ ਵਿਰਕ, PPS, ਸੀਨੀਅਰ ਪੁਲਿਸ ਕਪਤਾਨ, ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਹੁਕਮਾਂ ‘ਤੇ ਤੁਰੰਤ ਐਕਸ਼ਨ ਲਿਆ ਗਿਆ।
ਹੁਕਮਾਂ ਤਹਿਤ ASI ਗੁਰਸ਼ਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਪੁਲਿਸ ਲਾਈਨ ਜਲੰਧਰ ਰਵਾਨਾ ਕਰ ਦਿੱਤਾ ਗਿਆ ਹੈ। ਉਸ ਖਿਲਾਫ ਵਿਭਾਗੀ ਕਾਰਵਾਈ ਵੀ ਅਮਲ ‘ਚ ਲਿਆਂਦੀ ਜਾ ਰਹੀ ਹੈ। ਇਹ ਕਾਰਵਾਈ 6 ਅਕਤੂਬਰ 2026 ਦੀ ਪ੍ਰੈਸ ਨੋਟ ਰਾਹੀਂ ਜਾਰੀ ਕੀਤੀ ਗਈ ਹੈ।


More Stories
ਪੰਜਾਬ ‘ਚ ਵੱਡੀ ਭ੍ਰਿਸ਼ਟਾਚਾਰ ਜਾਂਚ – CM ਦੇ OSD ਰਾਜਬੀਰ ਘੁਮਾਣ ਸਮੇਤ 6 ਖਿਲਾਫ CBI ਨੇ ਦਰਜ ਕੀਤੀ FIR, 8 ਥਾਵਾਂ ‘ਤੇ ਛਾਪੇ।
ਵਿਜੀਲੈਂਸ ਦਾ ਵੱਡਾ ਐਕਸ਼ਨ – 30,000 ਰੁਪਏ ਰਿਸ਼ਵਤ ਲੈਂਦਾ SDE ਅਗਮਜੋਤ ਸਿੰਘ ਰੰਗੇ ਹੱਥੀਂ ਕਾਬੂ।
ਤਰਨਤਾਰਨ ‘ਚ ਵੱਡੀ ਵਾਰਦਾਤ – ‘ਆਪ’ ਸਰਪੰਚ ਅਸ਼ਵਨੀ ਕੁਮਾਰ ਤੂਤ ਦਾ ਗੋਲੀਆਂ ਮਾਰ ਕੇ ਕਤਲ, ਡਰਾਈਵਰ ਗੰਭੀਰ ਜ਼ਖਮੀ।