ਅੰਮ੍ਰਿਤਸਰ, 07 ਅਕਤੂਬਰ : Prime Punjab
ਪੰਜਾਬ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਖਣਨ ਵਿਭਾਗ ਨੇ ਦੋ ਥਾਵਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਦੇਰ ਰਾਤ ਅੰਮ੍ਰਿਤਸਰ ਦੀ ਤਹਿਸੀਲ ਲੋਪੋਕੇ ਦੇ ਪਿੰਡ ਕੋਟ ਸਿੱਧੂ ‘ਚ ਛਾਪੇਮਾਰੀ ਕਰਕੇ ਮੌਕੇ ‘ਤੇ ਚੱਲ ਰਹੀ ਗੈਰ-ਕਾਨੂੰਨੀ ਰੇਤ ਮਾਈਨਿੰਗ ਦਾ ਪਰਦਾਫਾਸ਼ ਕੀਤਾ ਹੈ।
ਮੌਕੇ ਤੋਂ 3 JCB ਮਸ਼ੀਨਾਂ ਅਤੇ 7 ਟਿੱਪਰ ਟਰੱਕਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਇੱਕ JCB ਬਿਨਾਂ ਨੰਬਰ ਦੀ ਹੈ। ਟਿੱਪਰਾਂ ਦੇ ਨੰਬਰ PB02 DX 5572, PB02 EJ 0301 ਸਮੇਤ 7 ਵਾਹਨ ਸ਼ਾਮਲ ਹਨ। ਇਸ ਸਬੰਧੀ ਥਾਣਾ ਭਿੰਡੀ ਸੈਦਾਂ ‘ਚ Mines and Minerals Act ਦੀ ਧਾਰਾ 21(1) ਤਹਿਤ FIR ਨੰਬਰ 160/2026 ਦਰਜ ਕੀਤੀ ਗਈ ਹੈ। ਜ਼ਮੀਨ ਅਤੇ ਮਸ਼ੀਨਰੀ ਮਾਲਕਾਂ ਦੀ ਪਛਾਣ ਲਈ ਪੁਲਿਸ ਜਾਂਚ ਜਾਰੀ ਹੈ।
ਦੂਜੀ ਕਾਰਵਾਈ ‘ਚ ਖਣਨ ਵਿਭਾਗ ਲੁਧਿਆਣਾ ਨੇ ਸਿੱਧਵਾਂ ਬੇਟ ਖੇਤਰ ਤੋਂ ਆ ਰਹੇ ਰੇਤ ਨਾਲ ਭਰੇ ਬਿਨਾਂ ਨੰਬਰ ਵਾਲੇ ਟਿੱਪਰ ਨੂੰ ਜ਼ਬਤ ਕੀਤਾ ਹੈ। ਵਾਹਨ ‘ਤੇ ਕੋਈ ਨੰਬਰ ਪਲੇਟ ਨਹੀਂ ਸੀ। ਵਿਭਾਗ ਨੇ ਟਿੱਪਰ ਨੂੰ ਥਾਣਾ ਸਿੱਧਵਾਂ ਬੇਟ ਦੇ ਹਵਾਲੇ ਕਰਕੇ 06-10-2026 ਨੂੰ FIR ਨੰਬਰ 283 ਤਹਿਤ ਕੇਸ ਦਰਜ ਕੀਤਾ ਹੈ।
ਮੰਤਰੀ ਗੋਇਲ ਨੇ ਦੱਸਿਆ ਕਿ 6 ਅਕਤੂਬਰ 2026 ਤੱਕ ਸੂਬੇ ਭਰ ‘ਚ ਨਜਾਇਜ਼ ਮਾਈਨਿੰਗ ਖਿਲਾਫ 247 FIR ਦਰਜ ਕੀਤੀਆਂ ਗਈਆਂ ਹਨ ਅਤੇ 598 ਚਲਾਨ ਜਾਰੀ ਹੋਏ ਹਨ। ਕੁੱਲ 7.92 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਜਿਸ ‘ਚੋਂ 7.69 ਕਰੋੜ ਦੀ ਵਸੂਲੀ ਹੋ ਚੁੱਕੀ ਹੈ। ਸਭ ਤੋਂ ਵੱਧ ਗੁਰਦਾਸਪੁਰ ‘ਚ 55 FIR, ਜਦਕਿ ਅੰਮ੍ਰਿਤਸਰ ‘ਚ 16 FIR ਅਤੇ 46.87 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ।


More Stories
ਮਹਿਲਾ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਘੇਰਿਆ, ਗੁਰਵਿੰਦਰ ਸਿੰਘ ਗੁਰੀ ਚਹਿਲ ਕੇਸ ‘ਚ CBI ਜਾਂਚ ਅਤੇ ਡਾ. ਗੁਰਪ੍ਰੀਤ ਮਾਨ ਖਿਲਾਫ ਜਾਂਚ ਦੀ ਮੰਗ।
ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ – 4,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਅਤੇ ਉਸਦਾ ਏਜੰਟ ਰੰਗੇ ਹੱਥੀਂ ਕਾਬੂ।
ਜਲੰਧਰ ‘ਚ ਭਾਜਪਾ ਦੀ ਸੇਵਾ ਜੋਤੀ ਯਾਤਰਾ – ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦਾ AAP ਸਰਕਾਰ ‘ਤੇ ਵੱਡਾ ਹਮਲਾ, ਕਿਹਾ – ਰੰਗਲਾ ਨਹੀਂ ਕੰਗਲਾ ਪੰਜਾਬ ਬਣਾ ਦਿੱਤਾ।