Pages

Pages

ਨਹੀਂ ਰਹੇ ਬਾਲੀਵੁੱਡ ਦੇ ‘ਕ੍ਰਾਂਤੀਵੀਰ’ – ਨਾਨਾ ਪਾਟੇਕਰ ਨੇ 75 ਸਾਲ ਦੀ ਉਮਰ ‘ਚ ਲਈ ਆਖਰੀ ਸਾਹ।

ਜਲੰਧਰ, 08 ਅਕਤੂਬਰ : Prime Punjab 

ਸਿਨੇਮਾ ਜਗਤ ਤੋਂ ਬਹੁਤ ਹੀ ਮਾੜੀ ਖ਼ਬਰ ਆ ਰਹੀ ਹੈ। ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। 75 ਸਾਲਾ ਅਦਾਕਾਰ ਨੇ ਗੋਆ ਦੇ ਆਪਣੇ ਘਰ ‘ਚ ਆਖਰੀ ਸਾਹ ਲਏ। ਉਨ੍ਹਾਂ ਦੇ ਪੁੱਤਰ ਮਲਹਾਰ ਪਾਟੇਕਰ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ।

 

ਦੱਸਿਆ ਜਾ ਰਿਹਾ ਹੈ ਕਿ ਸਵੇਰੇ ਉਹ ਡੋਨਾ ਪੌਲਾ ਵਾਲੇ ਘਰ ‘ਚ ਬੇਹੋਸ਼ ਹੋ ਗਏ ਸਨ। ਦਿਲ ਦਾ ਦੌਰਾ ਪੈਣ ‘ਤੇ ਉਨ੍ਹਾਂ ਨੂੰ ਤੁਰੰਤ ਮਣੀਪਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 45 ਮਿੰਟ ਤੱਕ CPR ਕੀਤਾ, ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਸਵੇਰੇ 5:20 ਵਜੇ ਡਾਕਟਰਾਂ ਨੇ ਮੌਤ ਦੀ ਪੁਸ਼ਟੀ ਕੀਤੀ।

 

ਪੁਲਸ ਨੇ ਇਸ ਮਾਮਲੇ ‘ਚ MLC ਦਰਜ ਕੀਤਾ ਹੈ ਤੇ ਪੋਸਟਮਾਰਟਮ ਹੋਵੇਗਾ। ‘ਪਰਿੰਦਾ’ ਤੋਂ ਲੈ ਕੇ ‘ਵੈਲਕਮ’ ਤੱਕ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ‘ਚ ਰਾਜ ਕਰਨ ਵਾਲੇ ਨਾਨਾ ਪਾਟੇਕਰ ਨੂੰ 3 ਨੈਸ਼ਨਲ ਐਵਾਰਡ ਅਤੇ ਪਦਮ ਸ਼੍ਰੀ ਮਿਲ ਚੁੱਕਾ ਹੈ।