Pages

Pages

LPU ਦੇ 21 ਸਾਲਾ ਵਿਦਿਆਰਥੀ ਨੇ PG ‘ਚ ਕੀਤੀ ਖੁਦਕੁਸ਼ੀ।

ਫਗਵਾੜਾ, 11 ਅਕਤੂਬਰ : Prime Punjab 

ਫਗਵਾੜਾ – ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨਾਲ ਜੁੜਿਆ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 21 ਸਾਲ ਦੇ ਨੌਜਵਾਨ ਦੀ ਆਪਣੇ ਕਿਰਾਏ ਦੇ ਕਮਰੇ ‘ਚ ਜਾਨ ਚਲੀ ਗਈ।

 

ਮ੍ਰਿਤਕ ਨੌਜਵਾਨ UP ਦੇ ਵਾਰਾਣਸੀ ਤੋਂ ਸੀ, ਜਿਸਦੀ ਪਛਾਣ ਅਭਿਸ਼ੇਕ ਪਟੇਲ ਪੁੱਤਰ ਸੀਆਰਾਮ ਵਜੋਂ ਹੋਈ ਹੈ। ਉਹ LPU ‘ਚ ਪੜ੍ਹਦਾ ਸੀ ਤੇ ਹਾਲ ਹੀ ‘ਚ ਹੋਸਟਲ ਛੱਡ ਕੇ ਮਹੇੜੂ ਪਿੰਡ ਦੇ ਲਾਅ ਗੇਟ ਵਾਲੇ ਪਾਸੇ PG ਲੈ ਕੇ ਰਹਿ ਰਿਹਾ ਸੀ।

 

ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਨੂੰ ਜਦੋਂ PG ‘ਚ ਸਨਾਟਾ ਸੀ ਤਾਂ ਇਹ ਘਟਨਾ ਵਾਪਰੀ। ਹੋਰ ਵਿਦਿਆਰਥੀਆਂ ਨੇ ਦੇਖਿਆ ਤਾਂ ਸਤਨਾਮਪੁਰਾ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਸੂਤਰਾਂ ਮੁਤਾਬਕ ਮੌਕੇ ਤੋਂ ਕੋਈ ਖਤ ਜਾਂ ਸੁਸਾਈਡ ਨੋਟ ਨਹੀਂ ਮਿਲਿਆ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਵਾਰਸਾਂ ਨੂੰ ਖ਼ਬਰ ਦੇ ਦਿੱਤੀ ਗਈ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨ ਸਾਫ਼ ਹੋਣਗੇ।