Pages

Pages

ਇੱਕ ਪਾਸੇ ਪੰਜਾਬ ਬੰਦ, ਦੂਜੇ ਪਾਸੇ ਲੁਧਿਆਣਾ ‘ਚ ਨਸ਼ੇ ਨੇ ਲੈ ਲਈ ਇੱਕ ਹੋਰ ਜਾਨ – 33 ਸਾਲਾ ਪਿਓ ਦੀ ਮੌਤ, ਗੁੱਸੇ ‘ਚ ਲੋਕਾਂ ਨੇ ਮੈਡੀਕਲ ਸਟੋਰ ਭੰਨਿਆ।

ਲੁਧਿਆਣਾ, 15 ਅਕਤੂਬਰ : Prime Punjab 

ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਦਿਨ ਪੂਰਾ ਪੰਜਾਬ ਨਸ਼ਾ ਵਿਰੋਧੀ ਆਗੂ ਪਰਵਿੰਦਰ ਝੋਟਾ ਦੇ ਕਤਲ ਖਿਲਾਫ ਬੰਦ ‘ਤੇ ਹੈ, ਉਸੇ ਦਿਨ ਲੁਧਿਆਣਾ ‘ਚ ਨਸ਼ੇ ਨੇ ਇੱਕ ਹੋਰ ਘਰ ਉਜਾੜ ਦਿੱਤਾ।

 

ਮਾਮਲਾ ਕਰਾਬਾਰਾ ਰੋਡ ਦਾ ਹੈ, ਜਿੱਥੇ 33 ਸਾਲਾ ਸਾਹਿਲ ਠਾਕੁਰ ਉਰਫ਼ ਸੈਫੀ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀਆਂ ਦੋ ਮਾਸੂਮ ਬੱਚੀਆਂ ਹਨ, 5 ਸਾਲ ਤੇ ਢਾਈ ਸਾਲ ਦੀਆਂ। ਪਰਿਵਾਰ ਦਾ ਇਲਜ਼ਾਮ ਹੈ ਕਿ ਸਾਹਿਲ ਨੇ ਆਪਣੀਆਂ ਨਵੀਆਂ ਪੈਂਟਾਂ ਵੇਚ ਕੇ ਉਸੇ ਇਲਾਕੇ ਦੇ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਗੋਲੀਆਂ ਲਈਆਂ ਸਨ, ਜਿਸ ਦੀ ਓਵਰਡੋਜ਼ ਨਾਲ ਉਸਦੀ ਜਾਨ ਚਲੀ ਗਈ।

 

ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਲੋਕਾਂ ਦਾ ਗੁੱਸਾ ਫੁੱਟ ਪਿਆ। ਭੜਕੇ ਹੋਏ ਲੋਕਾਂ ਨੇ ਮੈਡੀਕਲ ਸਟੋਰ ‘ਤੇ ਹਮਲਾ ਬੋਲ ਦਿੱਤਾ, ਭੰਨਤੋੜ ਕੀਤੀ ਅਤੇ ਮਾਲਕ ਦੀ ਕੁੱਟਮਾਰ ਕੀਤੀ।

 

ਦੂਜੇ ਪਾਸੇ ਸਟੋਰ ਮਾਲਕ ਆਪਣੇ ਆਪ ਨੂੰ ਬੇਕਸੂਰ ਦੱਸ ਰਿਹਾ ਹੈ। ਉਸਦਾ ਕਹਿਣਾ ਹੈ ਕਿ ਲੜਕੇ ਨੇ ਕਿਤੋਂ ਹੋਰ ਨਸ਼ਾ ਕੀਤਾ ਹੋਵੇਗਾ, ਉਸ ‘ਤੇ ਲੱਗੇ ਇਲਜ਼ਾਮ ਝੂਠੇ ਹਨ।

 

ਇਹ ਇਲਾਕਾ ਦਰੇਸੀ ਥਾਣੇ ‘ਚ ਪੈਂਦਾ ਹੈ, ਪਰ ਸੂਚਨਾ ਮਿਲਦੇ ਹੀ ਸਲੇਮ ਟਾਬਰੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਹੁਣ DCP ਵਿਜੇ ਆਲਮ ਸਿੰਘ, ADCP ਸਮੀਰ ਵਰਮਾ ਸਮੇਤ ਵੱਡੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।