Director : Manvir Singh Walia
Editor : Jatin Kumar Sahota
ਜਲੰਧਰ, 18 ਅਕਤੂਬਰ : Prime Punjab
ਜਲੰਧਰ ਪਹੁੰਚੇ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਅਤੇ ਸਾਂਸਦ ਪਵਨ ਖੇੜਾ ਨੇ ਨਸ਼ਾ ਤਸਕਰੀ ਸਮੇਤ ਕਈ ਮੁੱਦਿਆਂ ‘ਤੇ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ‘ਚ 50 ਕਿਲੋਮੀਟਰ ਤੱਕ ਦੀ ਸੁਰੱਖਿਆ ਦੀ ਜ਼ਿੰਮੇਵਾਰੀ BSF ਅਤੇ ਕੇਂਦਰ ਦੀ ਹੈ, ਫਿਰ ਪੰਜਾਬ ‘ਚ ਨਸ਼ਾ ਕਿਵੇਂ ਆ ਰਿਹਾ ਹੈ, ਇਸਦਾ ਜਵਾਬ ਕੇਂਦਰ ਨੂੰ ਦੇਣਾ ਪਵੇਗਾ।
ਉਨ੍ਹਾਂ ਅਮਿਤ ਸ਼ਾਹ ਦੇ ਪੰਜਾਬ ਦੌਰੇ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਿੱਥੇ ਭਾਜਪਾ ਦੀ ਡਬਲ ਇੰਜਣ ਸਰਕਾਰ ਹੈ, ਉੱਥੇ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ। ਮੁੰਦਰਾ ਪੋਰਟ ‘ਤੇ ਹਜ਼ਾਰਾਂ ਕਰੋੜ ਦੀ ਡਰੱਗ ਫੜੀ ਗਈ ਸੀ, ਉੱਥੇ ਕਈ ਸਾਲਾਂ ਤੋਂ ਭਾਜਪਾ ਦੀ ਹੀ ਸਰਕਾਰ ਹੈ ਪਰ ਅੱਜ ਤੱਕ ਡਰੱਗ ਬੰਦ ਕਿਉਂ ਨਹੀਂ ਹੋਈ। ਅਮਿਤ ਸ਼ਾਹ ਪੰਜਾਬ ਨੂੰ ਬੇਵਕੂਫ ਨਹੀਂ ਬਣਾ ਸਕਦੇ, ਪੰਜਾਬ ਸਭ ਸਮਝਦਾ ਹੈ। ਭਾਜਪਾ ਪੰਜਾਬ ਸਰਕਾਰ ‘ਤੇ ਇਲਜ਼ਾਮ ਲਾ ਰਹੀ ਹੈ ਤੇ ਪੰਜਾਬ ਸਰਕਾਰ ਭਾਜਪਾ ‘ਤੇ, ਪਰ ਦੋਹਾਂ ਵਿਚਾਲੇ ਪੰਜਾਬ ਦੀ ਜਨਤਾ ਪਿਸ ਰਹੀ ਹੈ।
ਮਾਨਸਾ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਖੇੜਾ ਨੇ ਕਿਹਾ ਕਿ ਇਹ ਪੰਜਾਬ ਦੀ ਅੱਜ ਦੀ ਸਥਿਤੀ ਨੂੰ ਦਰਸਾਉਂਦੀ ਹੈ। ਵੱਡੀਆਂ-ਵੱਡੀਆਂ ਗੱਲਾਂ ਕਰਕੇ ਸੱਤਾ ‘ਚ ਆ ਕੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਭਾਰੀ ਗੁੱਸਾ ਹੈ ਅਤੇ ਪੰਜਾਬ ਨਾਲ ਹੋਏ ਇਸ ਧੋਖੇ ਦਾ ਬਦਲਾ ਲੋਕ ਜ਼ਰੂਰ ਲੈਣਗੇ।
ਇਸ ਦੌਰਾਨ ਉਨ੍ਹਾਂ ਪੰਜਾਬ ਕਾਂਗਰਸ ਦੇ ਆਗੂ ਪਰਗਟ ਸਿੰਘ ਅਤੇ ਸਚਿਨ ਪਾਇਲਟ ਨਾਲ ਚੋਣ ਰਣਨੀਤੀ ਅਤੇ ਵਰਕਰਾਂ ਦੀ ਏਕਤਾ ‘ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਵਰਕਰਾਂ ‘ਚ ਉਤਸ਼ਾਹ ਹੈ, ਉਨ੍ਹਾਂ ‘ਚ ਸਪੋਰਟਸਮੈਨ ਸਪਿਰਿਟ ਹੈ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਹੈ। ਵੋਟ ਚੋਰੀ ਅਤੇ ਅੰਕਿਤਾ ਭੰਡਾਰੀ ਕੇਸ ‘ਤੇ ਬੋਲਦਿਆਂ ਕਿਹਾ ਕਿ ਜਿਸ ‘ਤੇ ਬਲਾਤਕਾਰ ਦਾ ਦੋਸ਼ ਹੈ ਉਸਨੂੰ ਗਵਰਨਰ ਬਣਾ ਦਿੱਤਾ ਗਿਆ, ਅਜਿਹਾ ਤਦ ਹੀ ਹੁੰਦਾ ਹੈ ਜਦੋਂ ਭਰੋਸਾ ਹੋਵੇ ਕਿ ਵੋਟ ਚੋਰੀ ਕਰਕੇ ਚੋਣ ਜਿੱਤ ਲੈਣਗੇ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।