ਪੂਰਵਾਂਚਲ, 26 ਅਕਤੂਬਰ : Prime Punjab
ਉੱਤਰ ਪ੍ਰਦੇਸ਼ ਦੇ *ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਕਾਫਲੇ ਦਾ ਭਿਆਨਕ ਐਕਸੀਡੈਂਟ* ਹੋ ਗਿਆ ਹੈ। ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ‘ਚ *ਰਾਹੁਲ ਗਾਂਧੀ ਪੂਰੀ ਤਰ੍ਹਾਂ ਸੁਰੱਖਿਅਤ* ਹਨ, ਪਰ ਕਾਫਲੇ ‘ਚ ਸ਼ਾਮਲ ਕਈ ਵਰਕਰਾਂ, ਅਧਿਕਾਰੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਦੱਸਿਆ ਜਾ ਰਿਹਾ ਹੈ ਕਿ *ਰਾਹੁਲ ਗਾਂਧੀ ਅੱਜ ਲਖਨਊ ਤੋਂ ਸੁਲਤਾਨਪੁਰ ਜਾ ਰਹੇ ਸਨ। ਉਹ ਸੁਲਤਾਨਪੁਰ ਦੀ *MP-MLA ਸਪੈਸ਼ਲ ਅਦਾਲਤ ‘ਚ ਪੇਸ਼ ਹੋਣ ਜਾ ਰਹੇ ਹਨ। ਇਹ ਮਾਮਲਾ 8 ਸਾਲ ਪੁਰਾਣਾ ਹੈ, ਜਦੋਂ ਉਨ੍ਹਾਂ ਨੇ *ਅਮਿਤ ਸ਼ਾਹ ‘ਤੇ ਟਿੱਪਣੀ* ਕੀਤੀ ਸੀ, ਉਸੇ ਕੇਸ ਦੀ ਸੁਣਵਾਈ ਲਈ ਉਹ ਜਾ ਰਹੇ ਸਨ।
ਹਾਦਸਾ ਸੁਲਤਾਨਪੁਰ ਦੇ ਹਾਲੀਆਪੁਰ ਇਲਾਕੇ ‘ਚ 91 KM ਮੀਲ ਪੱਥਰ ਦੇ ਨੇੜੇ ਵਾਪਰਿਆ। ਜਾਣਕਾਰੀ ਮੁਤਾਬਕ ਕਾਫਲੇ ਦੀਆਂ 5 ਗੱਡੀਆਂ ਅਤੇ ਇੱਕ ਐਂਬੂਲੈਂਸ ਆਪਸ ‘ਚ ਟਕਰਾ ਗਈਆਂ। ਅਚਾਨਕ ਹੋਈ ਇਸ ਟੱਕਰ ਕਾਰਨ ਕਾਫਲਾ ਕੁਝ ਦੇਰ ਲਈ ਰੁਕ ਗਿਆ ਅਤੇ ਜ਼ਖ਼ਮੀਆਂ ਨੂੰ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ।
ਫਿਲਹਾਲ ਪੁਲਿਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।