Pages

Pages

ਮੇਹਰਚੰਦ ਪੋਲੀਟੈਕਨਿਕ ਦੀ ਗਵਰਨਿੰਗ ਬਾਡੀ ਮੀਟਿੰਗ ਦਿੱਲੀ ਵਿੱਖੇ ਹੋਈ।

ਜਲੰਧਰ, 27 ਅਕਤੂਬਰ : Prime Punjab 

ਮੇਹਰਚੰਦ ਪੋਲੀਟੈਕਨਿਕ ਕਾਲਜ ਦੀ 129ਵੀਂ ਗਵਰਨਿੰਗ ਬਾਡੀ ਮੀਟਿੰਗ ਨਵੀਂ ਦਿੱਲੀ ਵਿਖੇ ਚਿੱਤਰਗੁਪਤ ਰੋਡ ਤੇ ਸਥਿਤ ਡੀ.ਏ.ਵੀ ਮੈਨੇਜਿੰਗ ਕਮੇਟੀ ਦੇ ਦਫ਼ਤਰ ਵਿਖੇ 26 ਅਕਤੂਬਰ ਨੂੰ ਮਾਨਯੋਗ ਡੀ.ਏ.ਵੀ ਪਰੈਸੀਡੈਂਟ ਡਾ. ਪੂਨਮ ਸੂਰੀ ਜੀ ਦੀ ਪ੍ਰਧਾਨਗੀ ਹੇਠ ਹੋਈ।

ਇਸ ਵਿੱਚ ਉਪ ਪ੍ਰਧਾਨ ਸ੍ਰੀ ਐਸ.ਕੇ ਸਪੋਰੀ, ਉਪ- ਪ੍ਰਧਾਨ ਜਸਟਿਸ ਪ੍ਰੀਤਮਪਾਲ, ਸ੍ਰੀ ਅਜੇ ਸੂਰੀ ਜਨਰਲ ਸਕੱਤਰ, ਸ੍ਰੀ ਰਮੇਸ਼ ਲੀਖਾ ਸੈਕਟਰੀ, ਡੇਵੀਅਟ ਪ੍ਰਿੰਸੀਪਲ ਸ੍ਰੀ ਸੰਦੀਪ ਵਿੱਜ, ਨੈਸ਼ਨਲ ਕੋਆਰਡੀਨੇਟਰ ਪ੍ਰੋ. ਅਨੂਪ ਕੁਮਾਰ, ਕਾਲਜ ਸਟਾਫ ਪ੍ਰਤੀਨਿਧੀ ਡਾ. ਸੰਜੇ ਬਾਂਸਲ ਅਤੇ ਮੈਡਮ ਮੀਨਾ ਬਾਂਸਲ, ਸ੍ਰੀ ਗੁਰਵਿੰਦਰ ਸਿੰਘ ਇੰਚਾਰਜ (ਜੇ.ਟੀ.ਐਸ), ਪ੍ਰਿੰਸੀਪਲ ਡਾ. ਜਗਰੂਪ ਅਤੇ ਪ੍ਰਿੰਸੀਪਲ ਸਰਕਾਰੀ ਪੌਲੀਟੈਕਨਿਕ ਬਡਬਰ (ਬਰਨਾਲਾ) ਪੰਜਾਬ ਸਰਕਾਰ ਵਲੋਂ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਤਕਨੀਕੀ ਬੋਰਡ ਦੇ ਨੁਮਾਇੰਦੇ ਵਜੋਂ ਸ਼ਾਮਿਲ ਹੋਏ ।

ਉਪ ਪ੍ਰਧਾਨ ਸ੍ਰੀ ਅਨਿਲ ਰਾਓ ਵਿਸ਼ੇਸ਼ ਪ੍ਰਤੀਨਿਧੀ ਵਜੋਂ ਸ਼ਾਮਿਲ ਹੋਏ । ਆਰੰਭ ਵਿੱਚ ਗਾਇਤਰੀ ਮੰਤਰ ਦਾ ਪਾਠ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਪ੍ਰਧਾਨ ਪੂਨਮ ਸੂਰੀ ਜੀ ਅਤੇ ਸਮੂਹ ਮੈਬਰਾਂ ਦਾ ਸਵਾਗਤ ਕੀਤਾ। ਉਹਨਾਂ ਨੇ ਪਾਵਰ ਪੁਆਇਂਟ ਪ੍ਰੀਜੈਟੇਸ਼ਨ ਰਾਹੀਂ ਕਾਲਜ ਦੀ ਸਲਾਨਾ ਪ੍ਰਗਤੀ ਰਿਪੋਰਟ ਪੜ੍ਹੀ। ਪ੍ਰਧਾਨ ਡਾ. ਪੂਨਮ ਸੂਰੀ ਜੀ ਅਤੇ ਸਮੂਹ ਮੈਬਰਾਂ ਨੇ ਕਾਲਜ ਦੀਆ ਅਕਾਡਮਿਕ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਵਧਾਈ ਦਿੱਤੀ। ਉਹਨਾਂ ਨੇ ਮੰਥਨ ਪ੍ਰੋਗਾਮ (ਲੰਚ ਐਂਡ ਲਰਨ) ਦਾ ਵਿਸ਼ੇਸ਼ ਜਿਕਰ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਲਾਨਾ ਬਜਟ ਪੇਸ਼ ਕੀਤਾ ਜਿਸ ਨੂੰ ਸਮੂਹ ਮੈਂਬਰਾਂ ਵਲੋਂ ਅਪਰੂਵਲ ਦਿੱਤੀ ਗਈ । ਨਵੀਂ ਗਵਰਨਿੰਗ ਬਾਡੀ ਜੋ ਕਿ 01.01.2027 ਤੋਂ 31.12.2029 ਤੱਕ ਬਣਾਈ ਗਈ ਹੈ, ਉਸ ਨੂੰ ਵੀ ਸਮੂਹ ਮੈਂਬਰਾ ਵਲੋਂ ਪ੍ਰਵਾਨਗੀ ਦਿੱਤੀ ਗਈ। ਉਪਰੰਤ ਇਹ ਮੀਟਿੰਗ ਸ਼ਾਂਤੀ ਪਾਠ ਨਾਲ ਸਮਾਪਤ ਹੋਈ।