Pages

Pages

ਬਿਕਰਮ ਮਜੀਠੀਆ ਦੇ ਹੱਕ ‘ਚ ਆਏ ਸਮਰਥਕ, ਬੋਲੇ – “ਇਮਾਨਦਾਰ ਆਗੂ ਨੂੰ ਨਸ਼ਿਆਂ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ ਹੈ”।

ਜਲੰਧਰ, 28 ਅਕਤੂਬਰ : Prime Punjab 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਹੈ। ਸਮਰਥਕਾਂ ਦਾ ਕਹਿਣਾ ਹੈ ਕਿ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ” ਕਹਿੰਦਿਆਂ ਉਹ ਸੱਚ ਸਾਹਮਣੇ ਲਿਆਉਣਾ ਚਾਹੁੰਦੇ ਹਨ ਕਿ ਮਜੀਠੀਆ ਵਰਗੇ ਇਮਾਨਦਾਰ ਬੰਦੇ ਨੂੰ ਜਾਣ-ਬੁੱਝ ਕੇ ਬਦਨਾਮ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ।

 

ਸਮਰਥਕਾਂ ਮੁਤਾਬਕ ਚੰਨੀ ਸਰਕਾਰ ਦੇ ਸਮੇਂ ਮਜੀਠੀਆ ‘ਤੇ ਨਸ਼ਿਆਂ ਦਾ ਕੇਸ ਦਰਜ ਕੀਤਾ ਗਿਆ ਸੀ, ਪਰ 4 ਮਹੀਨੇ ਉਹ ਸਰਕਾਰ ਅਤੇ 4-7 ਸਾਲ ਤੱਕ ਦੋਵੇਂ ਸਰਕਾਰਾਂ ਚਲਾਨ ਹੀ ਪੇਸ਼ ਨਹੀਂ ਕਰ ਸਕੀਆਂ। ਹੁਣ ਮੌਜੂਦਾ ਸਰਕਾਰ ਵੱਲੋਂ ਵਧੇਰੇ ਜਾਇਦਾਦਾਂ ਦਾ ਕੇਸ ਦਰਜ ਕਰਕੇ ਡੇਢ ਸਾਲ ਬਾਅਦ ਚਾਰਜਸ਼ੀਟ ਦਾਖਲ ਕੀਤੀ ਗਈ ਹੈ, ਪਰ ਆਮ ਆਦਮੀ ਪਾਰਟੀ ਵੱਲੋਂ ਇਸਨੂੰ ਗਲਤ ਤਰੀਕੇ ਨਾਲ ਨਸ਼ਿਆਂ ਨਾਲ ਜੋੜਿਆ ਜਾ ਰਿਹਾ ਹੈ।

 

ਉਨ੍ਹਾਂ ਨੇ ਦਲੀਲ ਦਿੱਤੀ ਕਿ ਸ. ਮਜੀਠੀਆ ਨੇ 2 ਵਾਰ ਮਜੀਠਾ ਤੋਂ ਵਿਧਾਇਕ ਵਜੋਂ ਅਤੇ ਉਨ੍ਹਾਂ ਦੀ ਪਤਨੀ ਨੇ ਵੀ ਚੋਣਾਂ ਲਈ ਕਾਗਜ਼ ਭਰੇ ਸਨ। ਜੇਕਰ ਜਾਇਦਾਦਾਂ ਦੇ ਵੇਰਵਿਆਂ ‘ਚ ਕੋਈ ਘਪਲਾ ਹੁੰਦਾ ਤਾਂ ਉਦੋਂ ਹੀ ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ ਤਹਿਤ ਕਾਰਵਾਈ ਹੋ ਜਾਂਦੀ। ਇਸ ਲਈ ਇਹ ਸਭ ਮਜੀਠੀਆ ਸਾਹਿਬ ਦਾ ਨੁਕਸਾਨ ਕਰਵਾਉਣ ਲਈ ਕੀਤਾ ਜਾ ਰਿਹਾ ਹੈ।

 

ਸਮਰਥਕਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਇਸ ਸਾਜ਼ਿਸ਼ ਦਾ ਪਤਾ ਲੱਗਦਾ ਜਾ ਰਿਹਾ ਹੈ ਅਤੇ ਲੋਕ ਮਜੀਠੀਆ ਦੇ ਹੱਕ ‘ਚ ਖੜ੍ਹੇ ਹਨ। ਉਨ੍ਹਾਂ ਨੇ ਵਿਸ਼ਵਾਸ਼ ਜਤਾਇਆ ਕਿ *ਚੌਥੀ ਵਾਰ ਵੀ ਸੱਚਾਈ ਦੀ ਜਿੱਤ ਹੋਵੇਗੀ ਅਤੇ ਵਾਹਿਗੁਰੂ ਮਿਹਰ ਕਰਨਗੇ।