Pages

Pages

ਜਲੰਧਰ ‘ਚ ਪਟਾਕਾ ਮਾਰਕੀਟ ਦਾ ਵਿਵਾਦ ਖਤਮ – ਅਦਾਲਤ ‘ਚ ਸਮਝੌਤਾ, ਰਾਓਵਾਲੀ ‘ਚ ਹੀ ਲੱਗੇਗੀ ਮਾਰਕੀਟ।

Director : Manvir Singh Walia 

Editor : Jatin Kumar Sahota

ਜਲੰਧਰ, 29 ਅਕਤੂਬਰ : Prime Punjab 

ਦੀਵਾਲੀ ‘ਤੇ ਪਟਾਕੇ ਖਰੀਦਣ ਵਾਲਿਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਪਿੰਡ ਰਾਓਵਾਲੀ ‘ਚ ਪਟਾਕਾ ਮਾਰਕੀਟ ਲਗਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਅਦਾਲਤ ‘ਚ ਸੁਲਝ ਗਿਆ ਹੈ। ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਥਾਂ ਪਿੰਡ ਰਾਓਵਾਲੀ ਵਿਖੇ ਹੀ ਪਟਾਕਾ ਮਾਰਕੀਟ ਲੱਗੇਗੀ।

 

ਦੱਸ ਦੇਈਏ ਕਿ ਪਿੰਡ ਰਾਓਵਾਲੀ ਦੇ ਵਸਨੀਕਾਂ ਨੇ ਅਦਾਲਤ ‘ਚ ਸਟੇਅ ਦੀ ਅਰਜ਼ੀ ਲਾਈ ਸੀ ਕਿ ਮਾਰਕੀਟ ਲਗਾਉਣ ਲਈ ਗ੍ਰਾਮ ਪੰਚਾਇਤ ਤੋਂ ਮਨਜ਼ੂਰੀ ਨਹੀਂ ਲਈ ਗਈ। ਇਸ ‘ਤੇ ਸਿਵਲ ਜੱਜ ਜੂਨੀਅਰ ਡਵੀਜ਼ਨ ਗੁਰਪ੍ਰੀਤ ਸਿੰਘ ਦੀ ਅਦਾਲਤ ਨੇ 29 ਅਕਤੂਬਰ ਤੱਕ ਮਾਰਕੀਟ ‘ਤੇ ਅੰਤਰਿਮ ਰੋਕ ਲਗਾ ਦਿੱਤੀ ਸੀ।

ਅੱਜ ਦੋਵੇਂ ਧਿਰਾਂ ਅਦਾਲਤ ‘ਚ ਪੇਸ਼ ਹੋਈਆਂ। ਪਿੰਡ ਵੱਲੋਂ ਸਰਪੰਚ ਜਸਵੀਰ ਸਿੰਘ ਰਾਣਾ ਆਪਣੇ ਵਕੀਲ ਅੰਕੁਰ ਬਾਂਸਲ ਤੇ ਅਨੁਜ ਬਾਂਸਲ ਨਾਲ ਪੇਸ਼ ਹੋਏ, ਜਦਕਿ ਪਟਾਕਾ ਵਪਾਰੀਆਂ ਵੱਲੋਂ ਵਕੀਲ ਜਗਪਾਲ ਸਿੰਘ ਧੁੱਪੜ ਪੇਸ਼ ਹੋਏ। ਪਿੰਡ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਇਹ ਥਾਂ ਨੈਸ਼ਨਲ ਹਾਈਵੇਅ ਨਾਲ ਲੱਗਦੀ ਹੈ, ਜਿੱਥੇ ਕਾਨੂੰਨ ਅਨੁਸਾਰ ਮਾਰਕੀਟ ਨਹੀਂ ਲੱਗ ਸਕਦੀ ਤੇ ਇਹ Explosive Act ਦੀ ਉਲੰਘਣਾ ਹੈ।

 

ਅਖੀਰ ‘ਚ ਪਟਾਕਾ ਵਪਾਰੀਆਂ ਨੇ ਅਦਾਲਤ ‘ਚ ਕਿਹਾ ਕਿ ਉਹ ਪਿੰਡ ਵਾਸੀਆਂ ਦੀਆਂ ਸਾਰੀਆਂ ਮੰਗਾਂ ਤੇ ਕਾਨੂੰਨ ਅਨੁਸਾਰ ਹੀ ਮਾਰਕੀਟ ਲਗਾਉਣਗੇ, ਚਾਰੇ ਪਾਸੇ ਥਾਂ ਖਾਲੀ ਛੱਡਣਗੇ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਦੋਵਾਂ ਧਿਰਾਂ ‘ਚ ਸਹਿਮਤੀ ਬਣਨ ਤੋਂ ਬਾਅਦ ਮਾਮਲਾ ਸੁਲਝ ਗਿਆ।