ਜਲੰਧਰ, 30 ਅਕਤੂਬਰ : Prime Punjab
ਜਲੰਧਰ ‘ਚ ਨਸ਼ੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਲਗਾਤਾਰ ਤਸਕਰਾਂ ਦੀਆਂ ਇਮਾਰਤਾਂ ‘ਤੇ ਕਾਰਵਾਈ ਕਰ ਰਹੀ ਹੈ। ਅੱਜ ਬਸਤੀ ਸ਼ੇਖ ਦੇ ਮੁਹੱਲਾ ਤੇਜ ਮੋਹਨ ਨਗਰ ‘ਚ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ। ਨਸ਼ਾ ਤਸਕਰ ਦੇ ਘਰ ‘ਤੇ ਨਜਾਇਜ਼ ਨਿਰਮਾਣ ਨੂੰ ਢਾਹ ਦਿੱਤਾ ਗਿਆ। ਇਸ ਮੌਕੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਕਿਹਾ ਕਿ ਹੁਣ ਹੌਟਸਪੌਟ ਇਲਾਕਿਆਂ ‘ਚ ਜਾਂਚ ਕੀਤੀ ਜਾ ਰਹੀ ਹੈ।
CP ਮੁਤਾਬਕ ਜਿਸ ਇਮਾਰਤ ‘ਤੇ ਕਾਰਵਾਈ ਹੋਈ ਹੈ, ਉਸਦਾ ਮਾਲਕ ਗਗਨਦੀਪ ਉਰਫ ਗੱਗੀ ਹੈ, ਜੋ ਇਲਾਕੇ ‘ਚ ਨਸ਼ੇ ਦੇ ਨਜਾਇਜ਼ ਕਾਰੋਬਾਰ ‘ਚ ਸ਼ਾਮਲ ਰਿਹਾ ਹੈ। ਪੁਲਿਸ ਨੇ ਇਸ ਸਾਲ ਅਗਸਤ ‘ਚ ਦੂਜੀ ਵਾਰ ਉਸਨੂੰ NDPS ਐਕਟ ਤਹਿਤ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਸੀ। ਉਸ ‘ਤੇ NDPS ਦੇ 7 ਮਾਮਲੇ ਦਰਜ ਹਨ ਤੇ ਉਹ ਇਸ ਵੇਲੇ ਕਪੂਰਥਲਾ ਜੇਲ੍ਹ ‘ਚ ਬੰਦ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਮਕਾਨ 70 ਸਾਲ ਪੁਰਾਣਾ ਹੈ ਤੇ ਉਸਦੇ ਦਾਦਾ ਨੇ ਬਣਵਾਇਆ ਸੀ। ਇਹ ਜਰਜਰ ਹਾਲਤ ‘ਚ ਹੈ ਤੇ ਆਪਣੇ ਆਪ ਹੀ ਡਿੱਗ ਰਿਹਾ ਸੀ। ਇਸ ਘਰ ‘ਚ ਉਸਦੀ ਪਤਨੀ, ਦੋ ਬੇਟੇ ਤੇ ਇੱਕ ਛੋਟੀ ਬੇਟੀ ਰਹਿ ਰਹੇ ਸਨ।
ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਖਿਲਾਫ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਤੇ ਹੌਟਸਪੌਟ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਨਸ਼ੇ ਦੇ ਨੈੱਟਵਰਕ ਨੂੰ ਖਤਮ ਕੀਤਾ ਜਾਵੇਗਾ।






More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।