Pages

Pages

ਰਾਹੁਲ ਦੀ ਦਿੱਲੀ ਰੈਲੀ ਨੇ 1984 ਦੇ ਜ਼ਖ਼ਮ ਫਿਰ ਹਰੇ ਕੀਤੇ, ਭਾਜਪਾ ਸਿੱਖ ਆਗੂਆਂ ਦਾ ਕਾਂਗਰਸ ‘ਤੇ ਤਿੱਖਾ ਹਮਲਾ।

ਜਲੰਧਰ, 2 ਨਵੰਬਰ : Prime Punjab 

ਭਾਜਪਾ ਦੇ ਜ਼ਿਲ੍ਹਾ ਅਹੁਦੇਦਾਰਾਂ ਨੇ 1984 ਸਿੱਖ ਕਤਲੇਆਮ ਦੀ ਬਰਸੀ ਮੌਕੇ ਦਿੱਲੀ ‘ਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਸਿਆਸੀ ਰੈਲੀ ਦੀ ਸਖ਼ਤ ਨਿੰਦਾ ਕੀਤੀ ਹੈ। ਭਾਜਪਾ ਆਗੂਆਂ ਨੇ ਕਿਹਾ 1 ਨਵੰਬਰ ਸਿੱਖ ਕੌਮ ਲਈ ਸੋਗ ਤੇ ਪੀੜਾ ਦਾ ਦਿਨ ਹੈ, ਇਸ ਦਿਨ ਸਿਆਸੀ ਰੈਲੀ ਕਰਨਾ 42 ਸਾਲ ਪੁਰਾਣੇ ਜ਼ਖ਼ਮਾਂ ਨੂੰ ਮੁੜ ਕੁਰੇਦਣ ਦੇ ਬਰਾਬਰ ਹੈ।

 

ਭਾਜਪਾ ਦੇ ਜ਼ਿਲ੍ਹਾ ਮੁੱਖ ਬੁਲਾਰੇ ਜੋਲੀ ਬੇਦੀ, ਉਪ ਪ੍ਰਧਾਨ ਗੁਰਦੇਵ ਸਿੰਘ ਗੋਲਡੀ ਭਾਟੀਆ, ਕੌਂਸਲਰ ਮਨਜੀਤ ਸਿੰਘ ਟੀਟੂ (ਵਿਰੋਧੀ ਧਿਰ ਆਗੂ), ਕੌਂਸਲਰ ਕੰਵਰ ਸਰਤਾਜ ਸਿੰਘ, ਬੁਲਾਰੇ ਮੱਖਣ ਸਿੰਘ ਤੇ ਜਸਬੀਰ ਸਿੰਘ ਜੱਜ ਨੇ ਸਾਂਝੇ ਬਿਆਨ ‘ਚ ਕਿਹਾ ਕਿ ਕਾਂਗਰਸ ਦੀ ਇਹ ਰੈਲੀ ਉਸੇ ਮਾਨਸਿਕਤਾ ਨੂੰ ਦਰਸਾਉਂਦੀ ਹੈ ਜਿਸ ਤਹਿਤ ਸੋਚੀ ਸਮਝੀ ਸਾਜ਼ਿਸ਼ ਅਧੀਨ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਅਤੇ ਦੋਸ਼ੀਆਂ ਨੂੰ ਸੰਸਦ, ਮੰਤਰੀ ਤੇ ਮੁੱਖ ਮੰਤਰੀ ਵਰਗੇ ਅਹੁਦੇ ਦਿੱਤੇ ਗਏ।

 

ਆਗੂਆਂ ਨੇ ਕਿਹਾ 1984 ‘ਚ ਦਿੱਲੀ ਸਮੇਤ ਦੇਸ਼ ਭਰ ‘ਚ ਹਜ਼ਾਰਾਂ ਬੇਕਸੂਰ ਸਿੱਖਾਂ ਨੂੰ ਟਾਇਰ ਪਾ ਕੇ ਜਿਉਂਦਾ ਸਾੜਿਆ ਗਿਆ, ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ ਤੇ ਕਾਰੋਬਾਰ ਤਬਾਹ ਕੀਤੇ ਗਏ। ਇਸ ਤ੍ਰਾਸਦੀ ਨੇ ਸਿੱਖਾਂ ਦੀਆਂ ਪੀੜ੍ਹੀਆਂ ਬਰਬਾਦ ਕਰ ਦਿੱਤੀਆਂ। 1 ਨਵੰਬਰ ਕੋਈ ਆਮ ਤਰੀਕ ਨਹੀਂ, ਇਹ ਉਹ ਦਰਦ ਹੈ ਜੋ 4 ਦਹਾਕਿਆਂ ਬਾਅਦ ਵੀ ਤਾਜ਼ਾ ਹੈ, ਜਿਸਨੂੰ ਨਾ ਮੁਆਫ ਕੀਤਾ ਜਾ ਸਕਦਾ ਨਾ ਭੁਲਾਇਆ ਜਾ ਸਕਦਾ।

 

ਉਨ੍ਹਾਂ ਕਿਹਾ ਰਾਹੁਲ ਗਾਂਧੀ ਨੇ ਸੋਗ ਵਾਲੇ ਦਿਨ ਸਿਆਸੀ ਸ਼ਕਤੀ ਪ੍ਰਦਰਸ਼ਨ ਕਰਕੇ ਸਿੱਖ ਵਿਰੋਧੀ ਮਾਨਸਿਕਤਾ ਫਿਰ ਉਜਾਗਰ ਕੀਤੀ ਹੈ। ਜਿਨ੍ਹਾਂ ਪਰਿਵਾਰਾਂ ਨੇ ਘਰ ਦੇ ਜੀਅ ਗੁਆਏ ਉਨ੍ਹਾਂ ਦੇ ਦਰਦ ਨੂੰ ਸਿਆਸੀ ਪੌੜੀ ਬਣਾਉਣਾ ਨਿੰਦਣਯੋਗ ਹੈ। 1 ਨਵੰਬਰ ਰੈਲੀਆਂ ਦਾ ਨਹੀਂ, ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਦਾ ਦਿਨ ਹੈ।