Pages

Pages

ਜਲੰਧਰ ‘ਚ ਭਾਜਪਾ ਦਾ ਕੁਨਬਾ ਵਧਿਆ, ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ‘ਚ ਦਰਜਨਾਂ ਨੌਜਵਾਨ ਆਗੂ ਪਾਰਟੀ ‘ਚ ਸ਼ਾਮਲ।

ਜਲੰਧਰ, 03 ਨੰਵਬਰ : Prime Punjab 

ਜਲੰਧਰ ‘ਚ ਭਾਰਤੀ ਜਨਤਾ ਪਾਰਟੀ ਨੂੰ ਅੱਜ ਵੱਡਾ ਹੁਲਾਰਾ ਮਿਲਿਆ। ਨੌਜਵਾਨ ਆਗੂ ਗੌਤਮ ਲੂਥਰ, ਰਿਸ਼ੀ ਸਹੋਤਾ ਅਤੇ ਹਿੰਦੂ ਆਗੂ ਮੋਹਿਤ ਤਲਵਾਰ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ‘ਚ ਸ਼ਾਮਲ ਹੋ ਗਏ। ਇਹ ਸ਼ਾਮਲੀਅਤ ਜਲੰਧਰ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਹੋਈ।

 

ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਜਲੰਧਰ ਭਾਜਪਾ ਦੇ ਸਹਿ-ਇੰਚਾਰਜ ਹਰਜੀਤ ਸਿੰਘ ਸੰਧੂ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਨਵੇਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸ ਨੀਤੀ ਅਤੇ ਭਾਜਪਾ ਦੀ ਵਿਚਾਰਧਾਰਾ ‘ਤੇ ਭਰੋਸਾ ਪ੍ਰਗਟ ਕਰਦਿਆਂ ਪਾਰਟੀ ਦਾ ਪੱਲਾ ਫੜਿਆ।

 

ਇਸ ਸਮਾਗਮ ਦੌਰਾਨ ਸੂਬਾ ਉਪ ਪ੍ਰਧਾਨ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਕੇ.ਡੀ. ਭੰਡਾਰੀ, ਦਿਨੇਸ਼ ਢੱਲ, ਸੁਸ਼ੀਲ ਸ਼ਰਮਾ, ਰਮਨ ਪੱਬੀ, ਯੋਗੇਸ਼ ਧੀਰ ਅਤੇ ਯੁਵਾ ਮੋਰਚਾ ਪ੍ਰਧਾਨ ਸਾਹਿਲ ਸ਼ਰਮਾ ਸਮੇਤ ਭਾਜਪਾ ਦੀ ਪੂਰੀ ਲੀਡਰਸ਼ਿਪ ਮੌਜੂਦ ਰਹੀ। ਸਾਰਿਆਂ ਨੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ।

 

ਭਾਜਪਾ ‘ਚ ਸ਼ਾਮਲ ਹੋਣ ਵਾਲਿਆਂ ‘ਚ ਗੌਤਮ ਲੂਥਰ, ਰਿਸ਼ੀ ਸਹੋਤਾ, ਸਾਜਨ ਲੂਥਰ, ਗੌਤਮ ਗਿੱਲ, ਲਕਸ਼ ਗਿੱਲ, ਰਾਹੁਲ, ਗਗਨ, ਹਰਸ਼, ਮੋਹਿਤ ਤਲਵਾਰ ਸਮੇਤ 20 ਤੋਂ ਵੱਧ ਨੌਜਵਾਨ ਸ਼ਾਮਲ ਹਨ। ਸਾਰਿਆਂ ਨੇ ਜਲੰਧਰ ‘ਚ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਪ੍ਰਣ ਲਿਆ।