ਜਲੰਧਰ, 04 ਨਵੰਬਰ : Prime Punjab
ਇਲਾਕਾ ਨਿਵਾਸੀਆਂ ਲਈ ਜ਼ਰੂਰੀ ਸੂਚਨਾ ਹੈ ਕਿ ਆਉਣ ਵਾਲੀ 15 ਤਰੀਕ ਨੂੰ ਜਲੰਧਰ ਦੇ ਕਚਹਿਰੀ ਨੇੜੇ ਸਥਿਤ ਪੈਲੇਸ ‘ਚ 15 ਗਰੀਬ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ। ਇਸ ਨੇਕ ਉਪਰਾਲੇ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਭੈਣਾਂ ਦਾ ਵਿਆਹ ਬਿਲਕੁਲ ਮੁਫਤ ਕਰਵਾਇਆ ਜਾਵੇਗਾ।
ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਹੈ ਕਿ ਵਿਆਹ ‘ਚ ਸਾਰਾ ਦਾਜ ਦਾ ਸਮਾਨ, ਵਿਆਹ ਦਾ ਪੂਰਾ ਖਰਚਾ ਅਤੇ 61,000 ਰੁਪਏ ਨਗਦ ਸ਼ਗਨ ਵਜੋਂ ਦਿੱਤਾ ਜਾਵੇਗਾ। ਜੇਕਰ ਤੁਹਾਡੇ ਪਿੰਡ, ਰਿਸ਼ਤੇਦਾਰੀ ਜਾਂ ਇਲਾਕੇ ‘ਚ ਕੋਈ ਗਰੀਬ ਪਰਿਵਾਰ ਹੈ ਜਿਸ ਦੀ ਧੀ ਦਾ ਵਿਆਹ 15 ਤਰੀਕ ਨੂੰ ਹੈ ਜਾਂ ਰੱਖਣਾ ਚਾਹੁੰਦਾ ਹੈ, ਤਾਂ ਉਹ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ।
ਇਸ ਸਮਾਗਮ ਲਈ ਇੱਕ ਸ਼ਰਤ ਰੱਖੀ ਗਈ ਹੈ ਕਿ ਦੋਵੇਂ ਪਰਿਵਾਰਾਂ ਨੂੰ ਮਿਲਾ ਕੇ ਜੀਆਂ ਦੀ ਗਿਣਤੀ 70 ਦੇ ਕਰੀਬ ਹੋਣੀ ਚਾਹੀਦੀ ਹੈ, ਇਸ ਤੋਂ ਵੱਧ ਨਹੀਂ। ਇਸ ਨਾਲ ਪ੍ਰਬੰਧ ਸੁਚਾਰੂ ਢੰਗ ਨਾਲ ਹੋ ਸਕੇਗਾ। ਚਾਹਵਾਨ ਪਰਿਵਾਰ ਗ੍ਰਾਮ ਪੰਚਾਇਤ ਜਮਸ਼ੇਰ ਨਾਲ ਤੁਰੰਤ ਸੰਪਰਕ ਕਰ ਸਕਦੇ ਹਨ।
ਸਾਰੇ ਸਤਿਕਾਰਯੋਗ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਗਰੀਬ ਧੀ ਦਾ ਘਰ ਵਸ ਸਕੇ ਅਤੇ ਉਸ ਦੀ ਮਦਦ ਹੋ ਸਕੇ।



More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।