Pages

Pages

16 ਨਵੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਹੜੇ-ਕਿਹੜੇ ਦਫਤਰ ਰਹਿਣਗੇ ਬੰਦ।

ਨਵੀਂ ਦਿੱਲੀ, 10 ਨਵੰਬਰ : Prime Punjab 

ਛੱਠ ਮਹਾਂਪਰਵ ਨੂੰ ਲੈ ਕੇ ਦਿੱਲੀ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ 16 ਨਵੰਬਰ 2026, ਸੋਮਵਾਰ ਨੂੰ ਦਿੱਲੀ ਭਰ ‘ਚ ਜਨਤਕ ਛੁੱਟੀ ਘੋਸ਼ਿਤ ਕਰ ਦਿੱਤੀ ਹੈ। ਇਸ ਦਿਨ ਸੂਰਜ ਛੱਠੀ ਯਾਨੀ ਪ੍ਰਤਿਹਾਰ ਸ਼ਸ਼ਠੀ ਮਨਾਈ ਜਾਵੇਗੀ।

 

ਇਸ ਛੁੱਟੀ ਦੌਰਾਨ ਦਿੱਲੀ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ, ਖੁਦਮੁਖਤਿਆਰ ਸੰਸਥਾਵਾਂ ਅਤੇ ਪਬਲਿਕ ਸੈਕਟਰ ਅੰਡਰਟੇਕਿੰਗ (PSU) ਬੰਦ ਰਹਿਣਗੇ। ਦਿੱਲੀ ਦੇ ਉਪ-ਰਾਜਪਾਲ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਆਮ ਪ੍ਰਸ਼ਾਸਨ ਵਿਭਾਗ ਨੇ *9 ਨਵੰਬਰ* ਨੂੰ ਇਸਦਾ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ‘ਤੇ ਸੰਯੁਕਤ ਸਕੱਤਰ ਪ੍ਰਦੀਪ ਤਾਇਲ ਦੇ ਦਸਤਖਤ ਹਨ।

 

ਛੱਠ ਪੂਜਾ ਸੂਰਜ ਦੇਵ ਅਤੇ ਛੱਠੀ ਮਈਆ ਦੀ ਪੂਜਾ ਦਾ ਪਵਿੱਤਰ ਤਿਉਹਾਰ ਹੈ, ਜਿਸ ‘ਚ ਸ਼ਰਧਾਲੂ ਵਰਤ ਰੱਖ ਕੇ ਸੂਰਜ ਨੂੰ ਅਰਘ ਅਰਪਿਤ ਕਰਦੇ ਹਨ। ਦਿੱਲੀ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਇਸ ਤਿਉਹਾਰ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ, ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ। ਹੁਕਮ ਦੀਆਂ ਕਾਪੀਆਂ ਉਪ-ਰਾਜਪਾਲ ਦਫਤਰ, CM ਦਫਤਰ, ਵਿਧਾਨ ਸਭਾ ਸਪੀਕਰ, MCD ਅਤੇ NDMC ਸਮੇਤ ਸਾਰੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ।