ਜਲੰਧਰ, 10 ਨਵੰਬਰ : Prime Punjab
ਲੈਦਰ ਕੰਪਲੈਕਸ ਇਲਾਕੇ ‘ਚ ਬੀਤੇ ਦਿਨ ਵੱਡਾ ਹੰਗਾਮਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਆਪਣੇ ਪਰਿਵਾਰ ਸਮੇਤ ਮੌਕੇ ‘ਤੇ ਪਹੁੰਚੀ ਤੇ ਉਸਨੇ ਆਪਣੇ ਪਤੀ ਨੂੰ ਇੱਕ ਕੁੜੀ ਨਾਲ ਇਕੱਠੇ ਫੜ ਲਿਆ। ਮੌਕੇ ‘ਤੇ ਮਾਹੌਲ ਇੰਨਾ ਗਰਮ ਹੋ ਗਿਆ ਕਿ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਪਤੀ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ।
ਪੀੜਤ ਔਰਤ ਮੋਨਿਕਾ ਦਾ ਦੋਸ਼ ਹੈ ਕਿ ਉਸਦਾ ਪਤੀ ਪਿਛਲੇ *5 ਸਾਲਾਂ* ਤੋਂ ਉਸ ਕੁੜੀ ਨਾਲ ਸਬੰਧਾਂ ‘ਚ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਗੱਲ ਨੂੰ ਲੈ ਕੇ ਕਈ ਵਾਰ ਝਗੜਾ ਹੋ ਚੁੱਕਾ ਹੈ ਤੇ ਸਮਝੌਤਾ ਵੀ ਹੋਇਆ ਸੀ, ਪਰ ਪਤੀ ਨਹੀਂ ਮੰਨਿਆ। ਔਰਤ ਦਾ ਇਹ ਵੀ ਇਲਜ਼ਾਮ ਹੈ ਕਿ ਪਤੀ ਅੰਮ੍ਰਿਤਸਰ ‘ਚ ਨੌਕਰੀ ਦਾ ਬਹਾਨਾ ਬਣਾ ਕੇ ਜਲੰਧਰ ‘ਚ ਹੀ ਇੱਕ ਮਕਾਨ ‘ਚ ਰਹਿੰਦਾ ਸੀ।
ਪਰਿਵਾਰ ਨੇ ਕਈ ਗੰਭੀਰ ਇਲਜ਼ਾਮ ਵੀ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਤੀ ਦੇ ਫੋਨ ‘ਚ ਕੁੜੀ ਦੀਆਂ ਇਤਰਾਜ਼ਯੋਗ ਵੀਡੀਓ ਹਨ ਤੇ ਉਸਨੇ ਸੱਟੇ ‘ਚ ਜਿੱਤੇ ਪੈਸਿਆਂ ਨਾਲ ਕੁੜੀ ਨੂੰ ਮਕਾਨ ਲੈ ਕੇ ਦਿੱਤਾ ਹੈ। ਪਰਿਵਾਰ ਮੁਤਾਬਕ ਕੁੜੀ ਰੋਜ਼ਾਨਾ ਸ਼ਾਮ 5 ਵਜੇ ਘਰ ਆਉਂਦੀ ਤੇ 7 ਵਜੇ ਚਲੀ ਜਾਂਦੀ ਸੀ। ਹੰਗਾਮਾ ਹੁੰਦੇ ਹੀ ਕੁੜੀ ਮੌਕੇ ਤੋਂ ਫਰਾਰ ਹੋ ਗਈ।
ਦੂਜੇ ਪਾਸੇ ਪਤੀ ਨੇ ਆਪਣੇ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਉਲਟਾ ਪਰਿਵਾਰ ‘ਤੇ ਜਾਨਲੇਵਾ ਹਮਲਾ ਕਰਨ ਦਾ ਇਲਜ਼ਾਮ ਲਾਇਆ ਹੈ। ਔਰਤ ਨੇ ਇਹ ਵੀ ਕਿਹਾ ਕਿ ਪਤੀ ਉਸਨੂੰ ਪਿਛਲੇ ਕਈ ਸਾਲਾਂ ਤੋਂ ਮਾਰਦਾ-ਕੁੱਟਦਾ ਵੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਔਰਤ ਦੇ ਭਰਾ ਹਨੀ ਅੰਗੁਰਾਲ ਦਾ ਕਹਿਣਾ ਹੈ ਕਿ ਉਸਦਾ ਜੀਜਾ ਪਹਿਲਾਂ ਵੀ ਉਸਦੀ ਭੈਣ ਨੂੰ ਤੰਗ ਕਰਦਾ ਰਿਹਾ ਹੈ।


More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।