Pages

Pages

ਜਲੰਧਰ ਫਾਇਰਿੰਗ ਕੇਸ ‘ਚ ਵੱਡਾ ਖੁਲਾਸਾ! ਸਾਹਿਲ ਦੀ ਕਹਾਣੀ ਨਿਕਲੀ ਝੂਠੀ, ਜੇਲ੍ਹ ਦੀ ਦੋਸਤੀ ਬਣੀ ਦੁਸ਼ਮਣੀ – 3 ਸ਼ੂਟਰ ਵਰਨਾ ਕਾਰ ਸਮੇਤ ਕਾਬੂ।

Director : Manvir Singh Walia 

Editor : Jatin Kumar Sahota 

ਜਲੰਧਰ, 13 ਨਵੰਬਰ : Prime Punjab 

ਜਲੰਧਰ ਦੇ ਨਾਗਰਾ ਰੋਡ ‘ਤੇ ਸਥਿਤ ਗੁਰੂ ਨਾਨਕ ਨਗਰ ‘ਚ ਕੁਝ ਦਿਨ ਪਹਿਲਾਂ ਸਾਹਿਲ ਨਾਂ ਦੇ ਵਿਅਕਤੀ ਦੇ ਘਰ ਬਾਹਰ ਮੋਟਰਸਾਈਕਲ ‘ਤੇ ਆਏ 2 ਨੌਜਵਾਨਾਂ ਨੇ 5-6 ਰਾਊਂਡ ਫਾਇਰਿੰਗ ਕਰ ਦਿੱਤੀ ਸੀ। ਇਸ ਮਾਮਲੇ ‘ਚ ਅੱਜ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕੀਤਾ। DCP ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਸਾਹਿਲ ਦੀ ਕਹਾਣੀ ਸ਼ੱਕੀ ਲੱਗ ਰਹੀ ਸੀ।

 

ਜੇਲ੍ਹ ਵਾਲੀ ਦੋਸਤੀ ਬਣੀ ਵਜ੍ਹਾ

ਜਾਂਚ ‘ਚ ਸਾਹਮਣੇ ਆਇਆ ਕਿ ਮੁਦਈ ਸਾਹਿਲ (ਗੁਰੂ ਨਾਨਕ ਨਗਰ) ਦਾ ਦੋਸਤ ਵੀ ਸਾਹਿਲ ਹੀ ਹੈ, ਜੋ ਗੜ੍ਹਾ ਦਾ ਰਹਿਣ ਵਾਲਾ ਹੈ ਤੇ ਇਸ ਵੇਲੇ ਅਮਰੀਕਾ ‘ਚ ਹੈ। ਉਸ ਖਿਲਾਫ਼ 4 ਮੁਕੱਦਮੇ ਦਰਜ ਹਨ। ਦੋਵਾਂ ਦੀ ਦੋਸਤੀ ਕਪੂਰਥਲਾ ਜੇਲ੍ਹ ‘ਚ ਹੋਈ ਸੀ, ਜਿੱਥੇ ਮੁਦਈ ਸਾਹਿਲ ਕਤਲ ਦੇ ਕੇਸ ‘ਚ ਬੰਦ ਸੀ। ਬਾਅਦ ‘ਚ ਕਿਸੇ ਗੱਲ ‘ਤੇ ਦੋਵਾਂ ‘ਚ ਬਹਿਸ ਹੋ ਗਈ ਤੇ ਅਮਰੀਕਾ ਵਾਲੇ ਸਾਹਿਲ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਵਾ ਦਿੱਤਾ।

 

ਹੈਰੋਇਨ ਤੇ ਡਰੱਗ ਮਨੀ ਵੀ ਮਿਲੀ

ਜਾਂਚ ਦੌਰਾਨ ਗੁਰੂ ਨਾਨਕ ਨਗਰ ਵਾਲੇ ਸਾਹਿਲ ਨੂੰ ਹੀ ਮਾਮਲੇ ‘ਚ ਦੋਸ਼ੀ ਬਣਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲੋਂ ਪੁੱਛਗਿੱਛ ‘ਚ *50 ਗ੍ਰਾਮ ਹੈਰੋਇਨ* ਤੇ *5200 ਰੁਪਏ ਡਰੱਗ ਮਨੀ* ਬਰਾਮਦ ਹੋਈ। ਉਸ ਖਿਲਾਫ਼ NDPS ਐਕਟ ਦੀ ਧਾਰਾ 21 ਤੇ 27-A ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 

3 ਸ਼ੂਟਰ ਕਾਬੂ, ਇੱਕ ਫਰਾਰ

ਗੋਲੀ ਚਲਾਉਣ ਵਾਲੇ 3 ਨੌਜਵਾਨਾਂ ਨੂੰ ਵਰਨਾ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ – ਜਸ਼ਨਦੀਪ ਸਿੰਘ (ਬਾਬਾ ਬਕਾਲਾ), ਜਗਜੀਤ ਸਿੰਘ (ਛਬੇਵਾਲੀ) ਤੇ ਅਮਰਿੰਦਰ ਸਿੰਘ (ਬਾਬਾ ਬਕਾਲਾ)। ਇੱਕ ਹੋਰ ਵਿਅਕਤੀ *ਸਰਵਣ ਸਿੰਘ* ਵੀ ਮੌਕੇ ‘ਤੇ ਮੌਜੂਦ ਸੀ, ਜਿਸਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਪੁਲਿਸ ਨੇ ਕੀਤਾ ਹੈ।