ਪਠਾਨਕੋਟ, 13 ਨਵੰਬਰ : Prime Punjab
ਜਲੰਧਰ ED ਨੇ ਅਜਿਹੀ ਕਾਰਵਾਈ ਕੀਤੀ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਿੰਡ ਭੱਟੀਆਂ ਦੀ ਸ਼ਾਮਲਾਟ ਜ਼ਮੀਨ ਵਾਲੇ ਕੇਸ ‘ਚ ਸਾਬਕਾ ADC ਕੁਲਦੀਪ ਸਿੰਘ ਤੇ ਮਾਈਨਿੰਗ ਕਾਰੋਬਾਰੀ ਨਿਪੁਣ ਮਹਾਜਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ ਹੈ ਕਿ ਪਿੰਡ ਦੀ ਸਾਂਝੀ ਜ਼ਮੀਨ ਨੂੰ ਕਾਗਜ਼ਾਂ ‘ਚ ਹੇਰ-ਫੇਰ ਕਰਕੇ ਪ੍ਰਾਈਵੇਟ ਲੋਕਾਂ ਨੂੰ ਦੇ ਦਿੱਤਾ ਗਿਆ।
ਇਸ ਪੂਰੇ ਘੁਟਾਲੇ ਦੀ ਪੋਲ ਸੈਟੇਲਾਈਟ ਨੇ ਖੋਲ੍ਹੀ। ED ਨੇ ਪੁਰਾਣੀਆਂ ਤਸਵੀਰਾਂ ਚੈੱਕ ਕੀਤੀਆਂ ਤਾਂ ਪਤਾ ਲੱਗਾ ਕਿ ਭੱਟੀਆਂ ਤੇ ਚੱਕ ਕੋਸ਼ਾਲੀਆਂ ਕੋਲ ਬਿਨਾਂ ਇਜਾਜ਼ਤ ਦੇ ਹੀ ਵੱਡੀਆਂ ਮਸ਼ੀਨਾਂ ਨਾਲ ਦਿਨ-ਰਾਤ ਖੁਦਾਈ ਚੱਲ ਰਹੀ ਸੀ। 7 ਥਾਵਾਂ ‘ਤੇ 27 ਟੋਏ ਮਿਲੇ, ਜਿਨ੍ਹਾਂ ‘ਚੋਂ ਕਰੋੜਾਂ ਦੀ ਰੇਤ-ਬਜਰੀ ਕੱਢ ਲਈ ਗਈ। ਅੰਦਾਜ਼ਾ ਹੈ ਕਿ ਇਹ ਗੈਰ-ਕਾਨੂੰਨੀ ਖੁਦਾਈ 367 ਕਰੋੜ ਤੋਂ ਵੱਧ ਦੀ ਹੈ।
ਸਭ ਤੋਂ ਵੱਡਾ ਸਵਾਲ ਟਾਈਮਿੰਗ ‘ਤੇ ਉੱਠ ਰਿਹਾ ਹੈ। ਕੁਲਦੀਪ ਸਿੰਘ ਸਿਰਫ਼ 4 ਦਿਨਾਂ ਲਈ ADC (ਪੇਂਡੂ ਵਿਕਾਸ) ਬਣੇ, 24 ਫਰਵਰੀ ਤੋਂ 28 ਫਰਵਰੀ 2023 ਤੱਕ। ਕਿਹਾ ਜਾ ਰਿਹਾ ਹੈ ਕਿ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਸਿਫ਼ਾਰਸ਼ ‘ਤੇ ਉਨ੍ਹਾਂ ਦੀ ਨਿਯੁਕਤੀ ਹੋਈ ਸੀ। ਤੇ ਰਿਟਾਇਰ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਉਨ੍ਹਾਂ ਨੇ 92 ਏਕੜ ਜ਼ਮੀਨ ਟਰਾਂਸਫਰ ਕਰਨ ਦਾ ਹੁਕਮ ਸਾਈਨ ਕਰ ਦਿੱਤਾ।
ED ਪਹਿਲਾਂ ਹੀ ਇਸ ਕੇਸ ‘ਚ 16 ਥਾਵਾਂ ‘ਤੇ ਛਾਪੇ ਮਾਰ ਕੇ 1.75 ਕਰੋੜ ਨਕਦ ਤੇ ਬੈਂਕਾਂ ‘ਚ ਪਿਆ 91 ਲੱਖ ਤੋਂ ਵੱਧ ਫ੍ਰੀਜ਼ ਕਰ ਚੁੱਕੀ ਹੈ। ਹੁਣ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਹੋਰ ਤੇਜ਼ ਹੋ ਗਈ ਹੈ।


More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।