ਜਲੰਧਰ, 14 ਨਵੰਬਰ : Prime Punjab
ਜਲੰਧਰ ਚੁਗਿੱਟੀ ਇਲਾਕੇ ‘ਚ ਸ਼ੁੱਕਰਵਾਰ ਸ਼ਾਮ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਕ ਰਿਟਾਇਰਡ NSG ਕਮਾਂਡੋ ਨੇ ਸਿਰਫ਼ ਇੰਨਾ ਕਿਹਾ ਸੀ ਕਿ ਗਲੀ ‘ਚ ਗੱਡੀ ਹੌਲੀ ਚਲਾਓ, ਤੇ ਬਦਲੇ ‘ਚ ਉਸਨੂੰ ਥੱਪੜ ਖਾਣਾ ਪਿਆ।
ਸਟੂਡੈਂਟ ਕਲੇਅਰ 307 ਨਗਰ ਦੇ ਰਹਿਣ ਵਾਲੇ *ਸੰਦੀਪ ਕੁਮਾਰ*, ਜੋ ਭਾਰਤੀ ਫੌਜ ਤੋਂ ਰਿਟਾਇਰਡ Black Cat ਕਮਾਂਡੋ ਹਨ, ਆਪਣੇ ਕੁੱਤੇ ਨਾਲ ਗਲੀ ਬਾਹਰ ਸਾਗ ਲੈਣ ਖੜ੍ਹੇ ਸਨ। ਇੰਨੇ ‘ਚ ਪੰਜਾਬ ਪੁਲਿਸ ਦੇ *ASI ਹਰੀਸ਼* ਤੇਜ਼ ਰਫ਼ਤਾਰ Swift ‘ਚ ਆਏ। ਕਮਾਂਡੋ ਨੇ ਮੁਸ਼ਕਿਲ ਨਾਲ ਆਪਣੇ ਕੁੱਤੇ ਨੂੰ ਬਚਾਇਆ ਤੇ ASI ਨੂੰ ਪਿਆਰ ਨਾਲ ਸਮਝਾਇਆ ਕਿ ਵਰਦੀ ਦੀ ਇੱਜ਼ਤ ਕਰੋ, ਰਿਹਾਇਸ਼ੀ ਇਲਾਕੇ ‘ਚ ਇੰਨੀ ਤੇਜ਼ ਗੱਡੀ ਨਾ ਚਲਾਓ।
ਸੰਦੀਪ ਮੁਤਾਬਕ ASI ਨੇ ਜਵਾਬ ‘ਚ ਕਿਹਾ – “ਮਰ ਤਾਂ ਨਹੀਂ ਗਿਆ।” ਫਿਰ ਗੱਲ ਵਧ ਗਈ, ASI ਨੇ *ਗਲਾ ਫੜ ਲਿਆ ਤੇ ਥੱਪੜ ਮਾਰ ਦਿੱਤਾ*। ਧੱਕਾ-ਮੁੱਕੀ ‘ਚ ਕਮਾਂਡੋ ਦਾ ਫੋਨ ਟੁੱਟ ਗਿਆ ਤੇ ਗਲੇ ‘ਤੇ ਸੱਟ ਲੱਗੀ। ਇਸ ਸਾਰੀ ਘਟਨਾ ਦੀ *ਵੀਡੀਓ* ਵੀ ਸਾਹਮਣੇ ਆਈ ਹੈ, ਜਿਸ ‘ਚ ASI ਧਮਕੀਆਂ ਦਿੰਦੇ ਦਿਖ ਰਹੇ ਹਨ।
ਸੰਦੀਪ ਦਾ ਦੋਸ਼ ਹੈ ਕਿ ਬਾਅਦ ‘ਚ ਪੁਲਿਸ ਨੇ ਉਲਟਾ ਉਨ੍ਹਾਂ ਖਿਲਾਫ਼ ਹੀ 112 ‘ਤੇ ਕਾਲ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ASI ਦੀ ਪਤਨੀ ਖੁਦ SHO ਹੈ, ਇਸ ਲਈ ਪੁਲਿਸ ਉਨ੍ਹਾਂ ‘ਤੇ *ਸਮਝੌਤੇ ਦਾ ਦਬਾਅ* ਪਾ ਰਹੀ ਹੈ। ਪਰ ਕਮਾਂਡੋ ਨੇ ਸਾਫ਼ ਕਿਹਾ – “ਮੈਂ ਡਰਨ ਵਾਲਾ ਨਹੀਂ।” ਉਨ੍ਹਾਂ ਨੇ ਸਿਵਲ ਹਸਪਤਾਲ ਤੋਂ *MLR* ਕਟਵਾ ਲਈ ਹੈ ਤੇ ਹੁਣ *ਰਾਮਾ ਮੰਡੀ ਥਾਣੇ* ‘ਚ ਸ਼ਿਕਾਇਤ ਦੇਣਗੇ। ਉਨ੍ਹਾਂ ਦੀ CP ਤੇ DGP ਨੂੰ ਮੰਗ ਹੈ – *ASI ਨੂੰ ਤੁਰੰਤ ਸਸਪੈਂਡ* ਕੀਤਾ ਜਾਵੇ।



More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।