Pages

Pages

ਪੰਜਾਬ ਵਾਸੀਆਂ ਲਈ ਖੁਸ਼ਖਬਰੀ! ਭਲਕੇ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ ।

ਜਲੰਧਰ, 15 ਨਵੰਬਰ : Prime Punjab 

ਪੰਜਾਬ ਸਰਕਾਰ ਨੇ 16 ਨਵੰਬਰ, ਦਿਨ ਸੋਮਵਾਰ ਨੂੰ ਸੂਬੇ ਭਰ ‘ਚ *ਗਜ਼ਟਿਡ ਛੁੱਟੀ* ਦਾ ਐਲਾਨ ਕੀਤਾ ਹੈ। ਇਹ ਛੁੱਟੀ *ਸ਼ਹੀਦ ਕਰਤਾਰ ਸਿੰਘ ਸਰਾਭਾ* ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ।

 

ਇਸ ਫੈਸਲੇ ਤੋਂ ਬਾਅਦ ਸੂਬੇ ਦੇ ਸਾਰੇ *ਸਰਕਾਰੀ ਸਕੂਲ, ਕਾਲਜ, ਯੂਨੀਵਰਸਿਟੀਆਂ, ਸਰਕਾਰੀ ਦਫ਼ਤਰ, ਬੋਰਡ ਤੇ ਕਾਰਪੋਰੇਸ਼ਨਾਂ* ਬੰਦ ਰਹਿਣਗੇ।

 

ਵਿਦਿਆਰਥੀਆਂ ਤੇ ਮੁਲਾਜ਼ਮਾਂ ਲਈ ਇਹ ਲਗਾਤਾਰ ਤੀਜੀ ਛੁੱਟੀ ਵਰਗਾ ਮੌਕਾ ਬਣ ਗਿਆ ਹੈ, ਕਿਉਂਕਿ ਸ਼ਨੀਵਾਰ-ਐਤਵਾਰ ਤੋਂ ਬਾਅਦ ਹੁਣ ਸੋਮਵਾਰ ਨੂੰ ਵੀ ਆਰਾਮ ਮਿਲੇਗਾ। ਘੁੰਮਣ-ਫਿਰਨ ਦਾ ਪਲਾਨ ਬਣਾਉਣ ਵਾਲਿਆਂ ਲਈ ਇਹ ਵਧੀਆ ਮੌਕਾ ਹੈ।