ਕੋਟਕਪੂਰਾ, 16 ਨਵੰਬਰ : Prime Punjab
ਪੰਜਾਬ ‘ਚ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਹੋਈ ਹੈ। AGTF ਪੰਜਾਬ, ਫਰੀਦਕੋਟ ਪੁਲਿਸ ਤੇ STF ਹਰਿਆਣਾ ਦੀ ਸਾਂਝੀ ਟੀਮ ਨੇ ਵਿਦੇਸ਼ ‘ਚ ਬੈਠੇ ਗੈਂਗਸਟਰ ਨਾਲ ਜੁੜੇ 4 ਸਾਥੀਆਂ ਨੂੰ ਕਾਬੂ ਕਰ ਲਿਆ। ਇਨ੍ਹਾਂ ਕੋਲੋਂ *3 ਪਿਸਤੌਲ (1 – .32 ਬੋਰ, 2 – .30 ਬੋਰ) ਤੇ 11 ਜ਼ਿੰਦਾ ਕਾਰਤੂਸ* ਬਰਾਮਦ ਹੋਏ ਹਨ।
ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਦੇਸ਼ੀ ਗੈਂਗਸਟਰ ਦੇ ਹੁਕਮ ‘ਤੇ *ਕੋਟਕਪੂਰਾ ‘ਚ 2 ਲੋਕਾਂ ਦਾ ਕਤਲ* ਕਰਨ ਦੀ ਤਿਆਰੀ ‘ਚ ਸਨ। ਸਮੇਂ ਸਿਰ ਪੁਲਿਸ ਨੇ ਉਨ੍ਹਾਂ ਨੂੰ ਫੜ ਕੇ ਵੱਡੀ ਵਾਰਦਾਤ ਨੂੰ ਰੋਕ ਦਿੱਤਾ। ਮਾਮਲਾ *ਥਾਣਾ ਸਦਰ ਕੋਟਕਪੂਰਾ* ‘ਚ ਦਰਜ ਕੀਤਾ ਗਿਆ ਹੈ।
ਫੜੇ ਗਏ ਚਾਰੇ ਮੁਲਜ਼ਮ ਪਹਿਲਾਂ ਤੋਂ ਹੀ ਅਪਰਾਧੀ ਹਨ, ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਉਨ੍ਹਾਂ ਨੂੰ ਹਥਿਆਰ ਕਿਸ ਨੇ ਦਿੱਤੇ, ਪੈਸਾ ਕਿੱਥੋਂ ਆਇਆ ਤੇ ਹੋਰ ਕਿਹੜੇ ਟਾਰਗੇਟ ਸਨ।
ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਨੈੱਟਵਰਕ ਨੂੰ ਤੋੜਨਾ ਤੇ ਟਾਰਗੇਟ ਕਿਲਿੰਗ ਰੋਕਣਾ ਪਹਿਲੀ ਤਰਜੀਹ ਹੈ। ਇਸ ਗ੍ਰਿਫ਼ਤਾਰੀ ਨਾਲ ਕੋਟਕਪੂਰਾ ‘ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ।


More Stories
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਨੇ ਕੀਤਾ ਸ਼ਾਨਦਾਰ ਸਵਾਗਤ, ਫੁੱਲਾਂ ਦੀ ਵਰਖਾ ਤੇ ਪ੍ਰਸ਼ਾਦ ਵੰਡਿਆ।