Pages

Pages

ਵਿਜੀਲੈਂਸ ਦਾ ਵੱਡਾ ਐਕਸ਼ਨ! ਅਕਤੂਬਰ ‘ਚ ਰਿਸ਼ਵਤ ਲੈਂਦਿਆਂ 14 ਲੋਕ ਰੰਗੇ ਹੱਥੀਂ ਕਾਬੂ – 11 ਸਰਕਾਰੀ ਮੁਲਾਜ਼ਮ ਸ਼ਾਮਲ।

ਜਲੰਧਰ, 16 ਨਵੰਬਰ : Prime Punjab 

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਅਕਤੂਬਰ ਮਹੀਨੇ ‘ਚ ਵੱਡੀ ਕਾਰਵਾਈ ਕੀਤੀ ਹੈ। ਬਿਊਰੋ ਨੇ 11 ਵੱਖ-ਵੱਖ ਟਰੈਪ ਮਾਮਲਿਆਂ ‘ਚ 11 ਸਰਕਾਰੀ ਮੁਲਾਜ਼ਮਾਂ ਤੇ 3 ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

 

ਬਿਊਰੋ ਦੇ ਬੁਲਾਰੇ ਮੁਤਾਬਕ ਪਿਛਲੇ ਮਹੀਨੇ *10 ਵਿਜੀਲੈਂਸ ਮਾਮਲਿਆਂ ਦੇ ਚਲਾਨ* ਵੱਖ-ਵੱਖ ਅਦਾਲਤਾਂ ‘ਚ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੀ ਡੂੰਘੀ ਜਾਂਚ ਲਈ *3 ਨਵੀਆਂ ਵਿਜੀਲੈਂਸ ਇਨਕੁਆਰੀਆਂ* ਵੀ ਦਰਜ ਕੀਤੀਆਂ ਗਈਆਂ ਹਨ।

 

ਇਸੇ ਦੌਰਾਨ *18 ਮੁਲਜ਼ਮਾਂ ਖ਼ਿਲਾਫ਼ 7 ਅਪਰਾਧਿਕ ਮਾਮਲੇ* ਵੀ ਦਰਜ ਕੀਤੇ ਗਏ, ਜਿਨ੍ਹਾਂ ‘ਚ *14 ਸਰਕਾਰੀ ਕਰਮਚਾਰੀ* ਸ਼ਾਮਲ ਹਨ। ਬਿਊਰੋ ਨੇ ਕਿਹਾ ਕਿ ਹਰ ਖੇਤਰ ‘ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ।

 

ਅਕਤੂਬਰ ‘ਚ ਹੀ ਬਿਊਰੋ ਵੱਲੋਂ ਲੜੇ ਗਏ ਇੱਕ ਰਿਸ਼ਵਤਖੋਰੀ ਦੇ ਮਾਮਲੇ ‘ਚ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਇੱਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ। ਉਸ ਨੂੰ *3 ਸਾਲ ਦੀ ਕੈਦ ਤੇ 50,000 ਰੁਪਏ ਜੁਰਮਾਨੇ* ਦੀ ਸਜ਼ਾ ਸੁਣਾਈ ਗਈ ਹੈ।