Manvir Singh Walia
Jatin Kumar
ਜਲੰਧਰ, 26ਅਪ੍ਰੈਲ: Prime Punjab
ਦੇਰ ਰਾਤ ਬਿਜਲੀ ਵਿਭਾਗ ਵੱਲੋ ਇਕ ਅਹਿਮ ਫ਼ੈਸਲਾ ਲਿਆ ਗਿਆ।ਸੂਬੇ ਵਿਚ ਮੈਨਟੇਨੈਂਸ ਸਬੰਧੀ ਐਲਾਨੇ ਗਏ ਬਿਜਲੀ ਦੇ ਕੱਟਾਂ ‘ਤੇ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਹੁਕਮਾਂ ਅਨੁਸਾਰ 30 ਅਪ੍ਰੈਲ ਤੱਕ 11 ਕੇਵੀ (11 kV) ਅਤੇ ਇਸ ਤੋਂ ਉੱਪਰ ਦੇ ਕਿਸੇ ਵੀ ਕੰਮ (PTW) ਦੀ ਇਜਾਜ਼ਤ ਬਿਨਾਂ ਜ਼ੋਨਲ ਦਫ਼ਤਰ ਦੀ ਲਿਖਤੀ ਮਨਜ਼ੂਰੀ ਦੇ ਨਹੀਂ ਦਿੱਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ, ਬਿਜਲੀ ਵਿਭਾਗ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਤੋਂ ਤੈਅ ਕੀਤੇ ਗਏ ਸਾਰੇ ਸ਼ਟਡਾਊਨ ਤੁਰੰਤ ਬੰਦ ਕਰ ਦਿੱਤੇ ਗਏ ਹਨ। ਫੀਲਡ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਚੱਲ ਰਹੇ ਮੇਨਟੇਨੈਂਸ ਦੇ ਕੰਮ ਨੂੰ ਤੁਰੰਤ ਬੰਦ ਕਰਨ ਅਤੇ ਬਿਜਲੀ ਦੀ ਸਪਲਾਈ ਜਲਦ ਤੋਂ ਜਲਦ ਸਪਲਾਈ ਕਰਨਾ ਯਕੀਨੀ ਬਣਾਉਣ।
ਬਿਜਲੀ ਵਿਭਾਗ ਨੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਅਤੇ ਇਸ ਫੈਂਸਲੇ ਨੂੰ ਸਭ ਤੋਂ ਜਿਆਦਾ ਮਹੱਤਤਾ ਦੇਣ ਲਈ ਕਿਹਾ। ਜੱਦਕਿ, ਅੱਜ ਸਵੇਰ ਦੇ ਬਿਜਲੀ ਦੇ ਕੱਟ ਲੱਗਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਇਸ ਫੈਸਲੇ ਤੋਂ ਪਹਿਲਾਂ ਬਿਜਲੀ ਵਿਭਾਗ ਨੇ ਪੰਜਾਬ ਦੇ ਕਈ ਮੁੱਖ ਸ਼ਹਿਰਾਂ ਵਿਚ ਬਿਜਲੀ ਕੱਟ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹੋਏ ਸਨ, ਜਿਨ੍ਹਾਂ ਵਿਚ ਇਹ ਇਲਾਕੇ ਵੀ ਸ਼ਾਮਿਲ ਸਨ।
ਜਲੰਧਰ ਵਿੱਚ ਨਿਊ ਮਾਡਲ ਟਾਊਨ, ਲੇਦਰ ਕੰਪਲੈਕਸ, ਆਬਾਦਪੁਰਾ ਅਤੇ ਹੋਰ ਬਾਜ਼ਾਰਾਂ ਵਿਚ ਬਿਜਲੀ ਬੰਦ ਰਹਿਣੀ ਸੀ।
ਲੁਧਿਆਣਾ ਸ਼ਹਿਰ ਵਿੱਚ ਸਾਹਨੇਵਾਲ ਰੋਡ, ਜਨਤਾ ਨਗਰ, ਮੋਤੀ ਨਗਰ, ਟ੍ਰਾਂਸਪੋਰਟ ਨਗਰ, ਦੋਰਾਹਾ, ਅਤੇ ਆਲਮਗੀਰ ਸਮੇਤ ਕਈ ਉਦਯੋਗਿਕ ਖੇਤਰਾਂ ਵਿੱਚ ਕੱਟ ਲਗਾਉਣ ਦੀ ਯੋਜਨਾ ਸੀ।
ਮੋਹਾਲੀ ਸ਼ਹਿਰ ਦੇ ਫੇਜ਼-7, ਐੱਚ-ਬਲਾਕ ਅਤੇ ਜ਼ੀਰਕਪੁਰ ਦੇ ਮਾਇਆ ਮਾਡਰਨ ਸਿਟੀ ਅਤੇ ਸਿੰਘਪੁਰ ਵਰਗੇ ਇਲਾਕੇ ਪ੍ਰਭਾਵਿਤ ਹੋਣੇ ਸਨ।
ਅੰਮ੍ਰਿਤਸਰ ਸ਼ਹਿਰ ਦੇ ਲਾਹੌਰੀ ਗੇਟ, ਇੰਦਰਾ ਕਲੋਨੀ, ਨਵਾਂ ਕੋਟ ਅਤੇ ਕਟੜਾ ਸੰਤ ਸਿੰਘਰਗੇ ਖੇਤਰ ਸੂਚੀ ਵਿਚ ਸ਼ਾਮਲ ਸਨ।
ਪਟਿਆਲਾ ਵਿੱਚ ਸੈਂਟਰਲ ਜੇਲ੍ਹ, ਪੁਲਸ ਲਾਈਨ, ਮਿੰਨੀ ਸਕੱਤਰੇਤ, ਮੋਦੀ ਕਾਲਜ ਅਤੇ ਅਰਜੁਨ ਨਗਰ ਵਰਗੇ ਅਹਿਮ ਇਲਾਕਿਆਂ ਵਿਚ ਕੱਟ ਲਗਾਉਣ ਦਾ ਆਦੇਸ਼ ਸੀ।

More Stories
ਵਿਜੀਲੈਂਸ ਬਿਊਰੋ ਨੇ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਐਸਡੀਓ ਨੂੰ ਕੀਤਾ ਗ੍ਰਿਫ਼ਤਾਰ
15 ਅਗਸਤ ਤੋਂ ਪਹਿਲਾਂ ਪੰਜਾਬ ‘ਚ ਹਾਈ ਅਲਰਟ: ISI ਦੇ ਇਸ਼ਾਰੇ ‘ਤੇ ਅੱਤਵਾਦੀ ਸੰਗਠਨ ਮਾਹੌਲ ਖ਼ਰਾਬ ਕਰਨ ਦੀ ਫ਼ਿਰਾਕ ‘ਚ।
ਸੰਗਰੂਰ BJP ਦਫ਼ਤਰ ‘ਤੇ ਪੈਟਰੋਲ ਬੰਬ ਹਮਲਾ 24 ਘੰਟੇ ‘ਚ ਸੁਲਝਿਆ: 2 ਗ੍ਰਿਫ਼ਤਾਰ, “ਰਾਣਾ ਭਾਈ” ਦੇ ਸੰਪਰਕ ‘ਚ ਸਨ ਮੁਲਜ਼ਮ।