Director : Manvir Singh Walia
Editor : Jatin Sahota
ਜਲੰਧਰ, 20ਮਈ : Prime Punjab
ਸਾਲ-2013 ਤੋਂ ਸਾਲ-2020 ਤੱਕ ਦੇ ਅਰਸੇ ਦੌਰਾਨ ਟ੍ਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵੱਲੋਂ ਅ/ਧ 207 ਮੋਟਰ ਵਹੀਕਲ ਐਕਟ ਤਹਿਤ ਕਬਜ਼ਾ ਪੁਲਿਸ ਵਿੱਚ ਲਏ ਗਏ ਵਹੀਕਲਾਂ ਵਿੱਚੋਂ ਕਾਫੀ ਵਹੀਕਲ ਵਾਹਨ ਯਾਰਡ, ਟ੍ਰੈਫਿਕ ਪੁਲਿਸ ਕਮਿਸ਼ਨਰੇਟ ਪੁਲਿਸ ਜਲੰਧਰ ਵਿੱਚ ਬੰਦ ਪਏ ਹਨ। ਇਹਨਾਂ ਵਹੀਕਲਾਂ ਦੇ ਮਾਲਕਾਂ ਵੱਲੋਂ ਆਪਣੇ ਵਹੀਕਲ ਹੁਣ ਤੱਕ ਰਲੀਜ਼ ਨਹੀ ਕਰਵਾਏ ਹਨ।
ਇਸ ਲਈ ਕਾਰ-ਸਰਕਾਰ ਦੇ ਸਬੰਧ ਵਿੱਚ ਇਹਨਾਂ ਸਬੰਧਿਤ ਵਾਹਨਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੰਦ ਪਏ ਵਹੀਕਲਾਂ ਨੂੰ ਰਲੀਜ਼ ਕਰਾਉਣ ਲਈ ਲਿੱਖਤੀ ਦਰਖਾਸਤ ਸਮੇਤ ਆਪਣੇ ਵਹੀਕਲ ਦੇ ਵੈਲਿਡ ਅਸਲ ਦਸਤਾਵੇਜ਼ *03 ਦਿਨ ਦੇ ਅੰਦਰ-ਅੰਦਰ* ਖਿੜਕੀ ਨੰਬਰ-5, ਇੰਚਾਰਜ ਐਡਮਿਨ, ਐਮਰਜੈਂਸੀ ਰਿਸਪਾਂਸ ਸਿਸਟਮ ਕਮਿਸ਼ਨਰੇਟ ਪੁਲਿਸ ਲਾਇਨ ਰੋਡ ਜਲੰਧਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ ਕਿ ਉਹ ਆਪਣਾ ਵਹੀਕਲ ਰਲੀਜ਼ ਕਰਾਉਣਾ ਚਾਹੁੰਦੇ ਹਨ।
ਜੇਕਰ ਸਬੰਧਿਤ ਵਹੀਕਲ ਮਾਲਕ ਵੱਲੋਂ ਨਿਰਧਾਰਿਤ ਸਮੇਂ ਦੇ ਅੰਦਰ ਲਿੱਖਤੀ ਦਰਖਾਸਤ ਜਾਂ ਲਿੱਖਤੀ ਦਾਅਵਾ ਪੇਸ਼ ਨਹੀ ਕੀਤਾ ਜਾਵੇਗਾ ਤਾਂ ਨਿਯਮਾਂ ਅਨੁਸਾਰ ਇਹ ਵਹੀਕਲ ਡਿਸਪੋਜ਼ ਆਫ ਕਰ ਦਿੱਤੇ ਜਾਣਗੇ। ਇਸ ਨਿਰਧਾਰਿਤ ਸਮੇਂ ਤੋਂ ਬਾਅਦ ਇਹਨਾਂ ਵਹੀਕਲ ਮਾਲਕਾਂ ਵੱਲੋਂ ਪੇਸ਼ ਕੀਤੀ ਦਰਖਾਸਤ ਜਾਂ ਦਾਅਵਾ ਮੰਨਣਯੋਗ ਨਹੀ ਹੋਵੇਗਾ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।