Director : Manvir Singh Walia
Editor : Birkamal singh walia
ਜਲੰਧਰ, 22ਮਈ : Prime Punjab
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅੱਜ ਇੱਕ ਹੋਰ ਕਾਰਵਾਈ ਕੀਤੀ ਗਈ, ਜਿਸ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਜਲੰਧਰ ਦੇ ਸਹਿਯੋਗ ਨਾਲ ਹਰਦਿਆਲ ਨਗਰ ਜਲੰਧਰ ਵਿੱਚ ਨਸ਼ਾ ਤਸਕਰਾਂ ਦੀ ਗੈਰ-ਕਾਨੂੰਨੀ ਇਮਾਰਤ ਨੂੰ ਢਾਹ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ IPS ਜੀ ਨੇ ਦੱਸਿਆ ਕਿ, ਇਹ ਕਾਰਵਾਈ ਮਿਊਂਸੀਪਲ ਕਾਰਪੋਰੇਸ਼ਨ ਅਤੇ ਕਮਿਸ਼ਨਰੇਟ ਪੁਲਿਸ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਇਹ ਕਾਰਵਾਈ ADCP ਸ਼੍ਰੀ ਸਰਵਨਜੀਤ ਸਿੰਘ PPS, ACP North ਸ਼੍ਰੀ ਅਸ਼ੋਕ ਮੀਨਾ IPS, ਮੁੱਖ ਅਫਸਰ ਥਾਣਾ ਡਵੀਜਨ ਨੰਬਰ 8 ਜਲੰਧਰ ਤੇ Assistant Town Planner ਸ਼੍ਰੀ ਰਵਿੰਦਰ ਅਤੇ ਮਿਊਂਸੀਪਲ ਕਾਰਪੋਰੇਸ਼ਨ ਜਲੰਧਰ ਦੇ ਹੋਰ ਅਧਿਕਾਰੀਆਂ ਵੱਲੋਂ ਮੁਕੰਮਲ ਕੀਤੀ ਗਈ।
ਇਸ ਗੈਰਕਾਨੂੰਨੀ ਇਮਾਰਤ ਪਰ ਪਹਿਲਾਂ ਵੀ ਕਾਰਵਾਈ ਕੀਤੀ ਗਈ ਸੀ ਅਤੇ ਇਮਾਰਤ ਨੂੰ ਢਾਹ ਦਿੱਤਾ ਗਿਆ ਸੀ ਇਹਨਾਂ ਨੇ ਦੁਬਾਰਾ ਇਸ ਜਗ੍ਹਾ ਤੇ ਉਸਾਰੀ ਕਰ ਲਈ ਸੀ। ਇਹ ਗੈਰ-ਕਾਨੂੰਨੀ ਇਮਾਰਤ 1. ਵਿਜੈ ਕੁਮਾਰ @ ਲੱਡੂ ਪੁੱਤਰ ਜਗਦੇਵ ਸਿੰਘ 2. ਜਤਿਨ ਰਾਣਾ @ ਸੂਰਜ @ ਬਿੱਟਾ ਪੁੱਤਰ ਵਿਜੈ ਕੁਮਾਰ @ ਲੱਡੂ ਅਤੇ 3. ਕੁਲਵਿੰਦਰ ਕੌਰ ਪਤਨੀ ਵਿਜੈ ਕੁਮਾਰ @ ਲੱਡੂ ਵਾਸੀਆਨ ਮਕਾਨ ਨੰਬਰ 50 ਗਲੀ ਨੰਬਰ 02 ਹਰਦਿਆਲ ਨਗਰ ਜਲੰਧਰ ਨਾਲ ਸਬੰਧਿਤ ਹੈ। ਵਿਜੈ ਕੁਮਾਰ @ ਲੱਡੂ ਪੁੱਤਰ ਜਗਦੇਵ ਸਿੰਘ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੁੱਲ 21 ਮੁੱਕਦਮੇ ਦਰਜ ਹਨ। ਇਸੇ ਤਰਾਂ ਹੀ ਜਤਿਨ ਰਾਣਾ @ ਸੂਰਜ @ ਬਿੱਟਾ ਅਤੇ ਕੁਲਵਿੰਦਰ ਕੌਰ ਦੇ ਖਿਲਾਫ 1-1 ਮੁੱਕਦਮਾ ਦਰਜ ਰਜਿਸਟਰ ਹੈ।
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਾਗਰਿਕਾਂ ਨੂੰ ਅਪੀਲ ਹੈ ਕਿ, ਨਸ਼ਾ ਤਸਕਰੀ ਨਾਲ ਸਬੰਧਤ ਕਿਸੇ ਵੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਐਂਟੀ-ਡਰੱਗ ਹੈਲਪਲਾਈਨ ਨੰਬਰ 97791-00200 ਪਰ ਸੰਪਰਕ ਕਰਨ ਜਾਂ ਪੁਲਿਸ ਐਮਰਜੈਂਸੀ ਸਹਾਇਤਾ ਹੈਲਪਲਾਈਨ 112 ਪਰ ਕਾਲ ਕਰਨ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗਾ।

More Stories
ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ।
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਜਾ ਰਣਧੀਰ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ।
14,000 ਰੁਪਏ ਰਿਸਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ।