Director : Manvir Singh Walia
Editor : Jatin Sahota
ਜਲੰਧਰ, 22ਮਈ : Prime Punjab
ਕਮਿਸ਼ਨਰ ਪੁਲਿਸ ਜਲੰਧਰ, ਸ਼੍ਰੀਮਤੀ ਧਨਪ੍ਰੀਤ ਕੌਰ IPS, ਜੀ ਦੀ ਅਗਵਾਈ ਵਿੱਚ DCP/Inv. ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ PPS, ADCP City-2 ਸ਼੍ਰੀ ਰਾਕੇਸ਼ ਕੁਮਾਰ ਯਾਦਵ PPS, ACP/WEST ਸ਼੍ਰੀ ਆਤਿਸ਼ ਭਾਟੀਆ PPS ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਡਵੀਜਨ ਨੰਬਰ 5 ਜਲੰਧਰ ਵੱਲੋਂ “ਗੈਂਗਸਟਰਾਂ ਤੇ ਵਾਰ” ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ ਅਤੇ ਏ.ਜੀ.ਟੀ.ਐੱਫ ਦੀ ਮਦਦ ਨਾਲ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਦੋਸ਼ੀ ਨੂੰ ਇੱਕ ਹੈਂਡ ਗ੍ਰਨੇਡ ਅਤੇ ਬਿਨ੍ਹਾਂ ਨੰਬਰੀ ਮੋਟਰਸਾਈਕਲ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਮਿਤੀ 22.05.2026 ਨੂੰ INSP ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 5 ਜਲੰਧਰ ਸਮੇਤ ਪੁਲਿਸ ਟੀਮ, ਕਾਊਂਟਰ ਇੰਟੈਲੀਜੈਂਸ ਤੇ ਏ.ਜੀ.ਟੀ.ਐੱਫ ਨਾਲ ਨਹਿਰ ਪੁੱਲੀ ਕੋਟ ਸਦੀਕ, ਕਾਲਾ ਸੰਘਿਆ ਰੋਡ ਜਲੰਧਰ ਨੇੜੇ ਮੌਜੂਦ ਸੀ ਤਾਂ ਮੁੱਖਬਰ ਦੀ ਇਤਲਾਹ ਤੇ ਸ਼ੱਕੀ ਵਿਅਕਤੀ ਦੀ ਤਲਾਸ਼ੀ ਕਰਦਿਆ ਹੋਇਆ ਇੱਕ ਵਿਅਕਤੀ ਜੋ ਬਿਨ੍ਹਾਂ ਨੰਬਰੀ ਮੋਟਰਸਾਈਕਲ ਪਰ ਸਵਾਰ ਸੀ ਦੀ ਤਲਾਸ਼ੀ ਕਰਨ ਤੇ ਉਸ ਪਾਸੋ ਇੱਕ ਗ੍ਰਨੇਡ ਬ੍ਰਾਮਦ ਹੋਇਆ।
ਕਾਬੂ ਕੀਤੇ ਗਏ ਵਿਅਕਤੀ ਨੇ ਆਪਣਾ ਨਾਮ ਰਮਨਦੀਪ ਸਿੰਘ ਉਰਫ ਰਮਨੀ ਪੁੱਤਰ ਨਿਰਮਲ ਸਿੰਘ ਵਾਸੀ ਘੜਕੇ ਲੁਹਾਰਾਂ ਥਾਣਾ ਚੋਹਲਾ ਸਾਹਿਬ ਜਿਲ੍ਹਾ ਤਰਨ ਤਾਰਨ ਹਾਲ ਵਾਸੀ ਨੇੜੇ ਸੂਦ ਹਸਪਤਾਲ ਵੀ-2 ਮਾਲ ਚਾਏਆਮ ਮੁੱਹਲਾ, ਬਸਤੀ ਸ਼ੇਖ ਜਲੰਧਰ ਦੱਸਿਆ, ਇਸਤੇ ਤੁਰੰਤ ਕਾਰਵਾਈ ਕਰਦੇ ਹੋਏ ਮੁੱਕਦਮਾ ਨੰਬਰ 109 ਮਿਤੀ 22.05.2026 ਅ/ਧ 61(2) BNS ਤੇ 4,5 EXPLOSIVE SUBSTANCES ACT 1908 ਤਹਿਤ ਥਾਣਾ ਡਵੀਜਨ ਨੰਬਰ 5 ਕਮਿਸ਼ਨਰੇਟ ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 05 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਦੋਸ਼ੀ ਦੇ ਅੱਗਲੇ-ਪਿੱਛਲੇ ਸਬੰਧਾਂ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਅਨੁਮਾਨ ਮੁੱਕਦਮਾ ਨੰਬਰ ਮੁੱਕਦਮਾ ਨੰਬਰ 109 ਮਿਤੀ 22.05.2026 ਅ/ਧ 61(2) BNS ਤੇ 4,5 EXPLOSIVE SUBSTANCES ACT 1908 ਤਹਿਤ ਥਾਣਾ ਡਵੀਜਨ ਨੰਬਰ 5 ਕਮਿਸ਼ਨਰੇਟ ਜਲੰਧਰ। ਬ੍ਰਾਮਦਗੀ 01 ਹੈਂਡ ਗ੍ਰਨੇਡ ਤੇ 01 ਮੋਟਰਸਾਈਕਲ ਬਿਨ੍ਹਾਂ ਨੰਬਰੀ ਰੰਗ ਕਾਲਾ ਸਪਲੈਂਡਰ।

More Stories
ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ।
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਜਾ ਰਣਧੀਰ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ।
14,000 ਰੁਪਏ ਰਿਸਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ।