Director : Manvir Singh Walia
Editor : Jatin Kumar Sahota
ਜਲੰਧਰ, 12ਜੂਨ : Prime Punjab
ਜਲੰਧਰ ਤੋਂ ਰੇਲ ਯਾਤਰਾਂ ਕਰਨ ਵਾਲਿਆਂ ਲਈ ਇਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਇਆ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈੱਸ ਦਾ ਰੂਟ ਬਦਲ ਦਿੱਤਾ ਗਿਆ ਹੈ।ਵੰਦੇ ਭਾਰਤ ਐਕਸਪ੍ਰੈਸ ਜਲੰਧਰ ਸਿਟੀ ਅਤੇ ਬਿਆਸ ਦੀ ਜਗ੍ਹਾ ਹੁਣ ਗੁਰਦਾਸਪੁਰ ਅਤੇ ਬਟਾਲਾ ਹੋ ਕੇ ਚੱਲੇਗੀ। ਰੇਲਵੇ ਦੇ ਨਵੇਂ ਹੁਕਮਾਂ ਅਨੁਸਾਰ ਇਹ ਵਿਵਸਥਾ 16 ਜੂਨ ਤੋਂ ਅੰਮ੍ਰਿਤਸਰ ਅਤੇ 17 ਜੂਨ ਤੋਂ ਕਟੜਾ ਤੋਂ ਲਾਗੂ ਹੋ ਜਾਵੇਗੀ।
ਇਸ ਦੇ ਨਾਲ ਹੀ ਟਰੇਨ ਦਾ (ਨਾਨ-ਰਨਿੰਗ ਡੇਅ) ਬਦਲ ਕੇ ਮੰਗਲਵਾਰ ਦੀ ਬਜਾਏ ਸ਼ਨੀਵਾਰ ਰੱਖ ਦਿੱਤਾ ਗਿਆ ਹੈ। ਅਨੁਮਾਨ ਲਗਾਈਆ ਜਾ ਰਿਹਾ ਹੈ ਕਿ ਬਿਹਤਰ ਯਾਤਰੀ ਗਿਣਤੀ ਅਤੇ ਸੰਚਾਲਨ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਨੇ ਇਹ ਬਦਲਾਅ ਕੀਤਾ ਹੈ।
ਨਵੇਂ ਸ਼ੈਡਿਊਲ ਅਨੁਸਾਰ ਟ੍ਰੇਨ ਨੰਬਰ 26406 ਵੰਦੇ ਭਾਰਤ ਐਕਸਪ੍ਰੈੱਸ ਸਵੇਰੇ 6.40 ਵਜੇ ਕਟੜਾ ਤੋਂ ਰਵਾਨਾ ਹੋ ਕੇ ਦੁਪਹਿਰ 11.40 ਵਜੇ ਅੰਮ੍ਰਿਤਸਰ ਪਹੁੰਚੇਗੀ। ਉੱਥੇ ਹੀ, ਟ੍ਰੇਨ ਨੰਬਰ 26405 ਵੰਦੇ ਭਾਰਤ ਐਕਸਪ੍ਰੈੱਸ ਸ਼ਾਮ 4.40 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਰਾਤ 9.45 ਵਜੇ ਕਟੜਾ ਪਹੁੰਚੇਗੀ।
ਰੂਟ ਬਦਲਣ ਤੋਂ ਬਾਅਦ ਗੁਰਦਾਸਪੁਰ ਅਤੇ ਬਟਾਲਾ ਇਲਾਕੇ ਦੇ ਯਾਤਰੀਆਂ ਨੂੰ ਵੰਦੇ ਭਾਰਤ ਐਕਸਪ੍ਰੈੱਸ ਦੀ ਸਿੱਧੀ ਲਾਭ ਪ੍ਰਾਪਤੀ ਹੋਵੇਗੀ। ਜਲੰਧਰ, ਕਪੂਰਥਲਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਇਸ ਟ੍ਰੇਨ ਚ ਸਫ਼ਰ ਕਰਨ ਲਈ ਦੂਜੇ ਸਟੇਸ਼ਨਾਂ ਤੇ ਜਾਣਾ ਪੈ ਸਕਦਾ ਹੈ।

More Stories
दुष्कर्म के बाद हत्या और नशा तस्करी के मामलों में फरार आरोपी को थाना फिल्लौर पुलिस ने किया गिरफ्तार।
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ 4 ਦੋਸ਼ੀਆਂ ਨੂੰ ਨਜਾਇਜ਼ ਅਸਲਾ ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ।
ਐਸ.ਟੀ.ਸੀ. ਵੱਲੋਂ ਵੀ.ਵੀ.ਆਈ.ਪੀ. ਨਾਲ ਤਾਇਨਾਤ ਡਰਾਈਵਰਾਂ ਨੂੰ ਵਿਗਿਆਨਕ ਡਰਾਈਵਿੰਗ ਸਿਖਲਾਈ।