Pages

Pages

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ SGL ਹਸਪਤਾਲ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ।

Director : Manvir Singh Walia 

Editor : Jatin Kumar Sahota 

ਜਲੰਧਰ, 16ਜੂਨ : Prime Punjab 

ਵਿਸ਼ਵ ਖੂਨਦਾਨ ਦਿਵਸ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ SGL ਹਸਪਤਾਲ ਵੱਲੋਂ ਪੰਜਾਬ ਗ੍ਰਾਮੀਣ ਬੈਂਕ, ਜਲੰਧਰ ਵਿਖੇ “ਮਨੁੱਖਤਾ ਦੀ ਇੱਕ ਬੂੰਦ — ਖੂਨਦਾਨ ਕਰੋ, ਜ਼ਿੰਦਗੀਆਂ ਬਚਾਓ” ਵਿਸ਼ੇ ਹੇਠ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

 

ਕੈਂਪ ਦੌਰਾਨ ਬੈਂਕ ਦੇ ਵੱਡੀ ਗਿਣਤੀ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ। SGL ਹਸਪਤਾਲ ਦੀ ਮਾਹਿਰ ਟੀਮ ਵੱਲੋਂ ਖੂਨਦਾਨੀਆਂ ਨੂੰ ਸੁਰੱਖਿਅਤ ਖੂਨਦਾਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਖਾਸ ਤੌਰ ‘ਤੇ ਨੌਜਵਾਨਾਂ ਨੂੰ ਨਿਯਮਿਤ ਤੌਰ ‘ਤੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ।

 

ਇਸ ਮੌਕੇ SGL ਹਸਪਤਾਲ ਵੱਲੋਂ ਬਲੱਡ ਟ੍ਰਾਂਸਫਿਊਜ਼ਨ ਅਫ਼ਸਰ (BTO) ਡਾ. ਗੁਰਪ੍ਰਿਆ, ਪੈਥੋਲੋਜਿਸਟ ਡਾ. ਚੈਰੀ ਬਾਂਸਲ ਅਤੇ ਹਸਪਤਾਲ ਦਾ ਹੋਰ ਸਟਾਫ਼ ਹਾਜ਼ਰ ਸੀ। ਪੰਜਾਬ ਗ੍ਰਾਮੀਣ ਬੈਂਕ ਵੱਲੋਂ ਰੀਜਨਲ ਮੈਨੇਜਰ ਸ਼੍ਰੀ ਰੁਪਿੰਦਰ ਪਾਲ, ਸ਼੍ਰੀ ਦੁਪਿੰਦਰ ਮਾਨ, ਸ਼੍ਰੀ ਮਯੰਕ ਮਹਿਤਾ, ਸ਼੍ਰੀ ਵਰਿੰਦਰ ਵਰਮਾ, ਸ਼੍ਰੀ ਰਾਜ ਕੁਮਾਰ ਅਤੇ ਬੈਂਕ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।