Director : Manvir Singh Walia
Editor : Jatin Kumar Sahota
ਜਲੰਧਰ, 18 ਜੂਨ : Prime Punjab
ਜਲੰਧਰ ਦੇ ਪਿੰਡ ਸੰਘਵਾਲ ‘ਚ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਘਟਨਾ ਵਾਪਰੀ। ਬਿਹਾਰ ਦੀ ਰਹਿਣ ਵਾਲੀ ਰਾਧਿਕਾ ਨਾਮ ਦੀ ਔਰਤ ਗੁਰਦੁਆਰੇ ‘ਚ ਦਾਖਲ ਹੋ ਕੇ ਰੌਲਾ ਪਾਉਂਦੀ ਹੋਈ ਗੁਟਕਾ ਸਾਹਿਬ ਦੇ ਕੁਝ ਅੰਗ ਪਾੜ ਦਿੱਤੇ।
ਘਟਨਾ ਸਮੇਂ ਗੁਰਦੁਆਰੇ ‘ਚ ਬੱਚੇ ਪਾਠ ਕਰ ਰਹੇ ਸਨ ਜੋ ਡਰ ਕੇ ਭੱਜ ਗਏ। ਪਿੰਡ ਵਾਸੀਆਂ ਨੇ ਔਰਤ ਨੂੰ ਕਾਬੂ ਕਰਕੇ ਕੁੱਟਮਾਰ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਹੈੱਡ ਗ੍ਰੰਥੀ ਕਮਲਜੀਤ ਲਾਲ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ।
ਸਰਪੰਚ ਪ੍ਰਵੀਨ ਕੁਮਾਰੀ ਮੁਤਾਬਕ ਔਰਤ ਮਾਨਸਿਕ ਤੌਰ ‘ਤੇ ਅਸਥਿਰ ਲੱਗ ਰਹੀ ਸੀ ਅਤੇ ਝਾਰਖੰਡੀ ਬੋਲੀ ਬੋਲ ਰਹੀ ਸੀ। ਪੁਲਿਸ ਨੇ ਮੌਕੇ ਦੀਆਂ ਸੀ.ਸੀ.ਟੀ.ਵੀ. ਫੁਟੇਜ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

More Stories
ਚੰਬਾ ‘ਚ ਭਿਆਨਕ ਸੜਕ ਹਾਦਸਾ, 7 ਦੀ ਮੌਤ।
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਹੱਥ ਲੱਗੀ ਇੱਕ ਵੱਡੀ ਸਫ਼ਲਤਾ।
ਚੰਡੀਗੜ੍ਹ ਕੈਸ਼ੀਅਰ ਨੂੰ ਗੋਲੀ ਮਾਰਨ ਦੇ ਮਾਮਲੇ ‘ਚ ਜੰਮੂ ਤੋਂ 2 ਸ਼ੂਟਰ ਕੀਤੇ ਗਏ ਗ੍ਰਿਫ਼ਤਾਰ।