Director : Manvir Singh Walia
Editor : Jatin Kumar Sahota
ਜਲੰਧਰ, 18 ਜੂਨ : Prime Punjab
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ‘ਚ ਬੁੱਧਵਾਰ ਦੇਰ ਰਾਤ ਪੁਖਰੀ-ਮਸਰੁੰਡ ਸੜਕ ‘ਤੇ ਮਨੀ ਜ਼ੀਰੋ ਨੇੜੇ ਬੋਲੈਰੋ ਗੱਡੀ 500 ਮੀਟਰ ਡੂੰਘੀ ਖੱਡ ‘ਚ ਡਿੱਗ ਗਈ। ਹਾਦਸੇ ‘ਚ ਕੁਠੇੜ ਪੰਚਾਇਤ ਦੇ ਮਾਹਲ ਪਿੰਡ ਦੇ 3 ਭਰਾਵਾਂ ਸਮੇਤ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਕਾਕਾਦੋਥਾ ਪਿੰਡ ‘ਚ ਮੁੰਡਨ ਸਮਾਰੋਹ ਤੋਂ ਘਰ ਵਾਪਸ ਆ ਰਹੇ ਸਨ।
ਸਥਾਨਕ ਲੋਕਾਂ ਨੇ ਖੱਡ ‘ਚ ਉੱਤਰ ਕੇ ਲਾਸ਼ਾਂ ਬਾਹਰ ਕੱਢੀਆਂ। ਪੁਲਿਸ ਨੇ ਲਾਸ਼ਾਂ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਨੇ ਸੜਕ ‘ਤੇ ਕਰੈਸ਼ ਬੈਰੀਅਰ ਨਾ ਹੋਣ ‘ਤੇ ਸਵਾਲ ਉਠਾਏ ਹਨ। ਐਸਪੀ ਵਿਜੇ ਸਕਲਾਨੀ ਨੇ ਮ੍ਰਿਤਕਾਂ ਦੀ ਪਛਾਣ ਦੀ ਪ੍ਰਕਿਰਿਆ ਜਾਰੀ ਰਹਿਣ ਦੀ ਗੱਲ ਕਹੀ।

More Stories
ਵਿਜੀਲੈਂਸ ਨੇ 1 ਲੱਖ ਦੀ ਰਿਸ਼ਵਤ ਲੈਂਦਾ SI ਰੰਗੇ ਹੱਥੀਂ ਫੜਿਆ।
ਜਲੰਧਰ ਚੀਮਾ ਚੌਕ ਨੇੜੇ VSS ਦੇ ਪ੍ਰਧਾਨ ਵਿਕੀ ਸਹੋਤਾ ‘ਤੇ ਜਾਨਲੇਵਾ ਹਮਲਾ ਕੀਤਾ ਗਿਆ।।
ਜਲੰਧਰ ਦੇ ਪਿੰਡ ਸੰਘਵਾਲ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ, ਬਿਹਾਰ ਦੀ ਔਰਤ ਗ੍ਰਿਫ਼ਤਾਰ।