Pages

Pages

ਜਲੰਧਰ ਸੀ.ਆਈ.ਏ. ਸਟਾਫ ਨੇ ਵਿਦੇਸ਼ੀ ਹੈਂਡਲਰ ਡੋਨੀ ਬਲ ਅਤੇ ਏਕਮ ਯੂ.ਕੇ. ਦੇ ਗਿਰੋਹ ਦੇ 4 ਮੁੱਖ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ।

Director : Manvir Singh Walia 

Editor : Jatin Kumar Sahota 

ਜਲੰਧਰ, 20 ਜੂਨ : Prime Punjab 

ਜਲੰਧਰ ਕਮਿਸ਼ਨਰ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੀ.ਆਈ.ਏ. ਸਟਾਫ ਨੇ “ਗੈਂਗਸਟਰਾਂ ਤੇ ਵਾਰ” ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਵਿਦੇਸ਼ੀ ਹੈਂਡਲਰ ਡੋਨੀ ਬਲ ਅਤੇ ਏਕਮ ਯੂ.ਕੇ. ਦੇ ਗਿਰੋਹ ਦੇ 4 ਮੁੱਖ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਨਾਕਾਬੰਦੀ ਦੌਰਾਨ ਮਾਰੂਤੀ ਬਰੇਜ਼ਾ ਕਾਰ ਨੰਬਰ PB02-FG-9171 ਨੂੰ ਰੋਕ ਕੇ ਇਸ ‘ਚ ਸਵਾਰ ਨਿਤਿਸ ਛਾਬੜਾ ਉਰਫ ਲਵ, ਨਵਲ ਭਾਰਦਵਾਜ ਉਰਫ ਬਿੱਲਾ, ਮੁਕੁਲ ਗੋਗੀ ਅਤੇ ਪ੍ਰਿੰਸ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਪੁਲਿਸ ਨੇ 1 ਜਾਗੁਆਰ ਪਿਸਤੌਲ, 1 .30 ਬੋਰ ਪਿਸਤੌਲ, 1 ਗਲੌਕ ਪਿਸਤੌਲ ਸਮੇਤ ਮੈਗਜ਼ੀਨ, ਜ਼ਿੰਦਾ ਕਾਰਤੂਸ ਅਤੇ ਇੱਕ ਦਾਤਰ ਬਰਾਮਦ ਕੀਤਾ।

 

ਮੁੱਢਲੀ ਤਫਤੀਸ਼ ‘ਚ ਪਤਾ ਲੱਗਾ ਕਿ ਨਿਤਿਸ ਛਾਬੜਾ ਉਰਫ ਲਵ ਵਿਦੇਸ਼ ਬੈਠੇ ਗੈਂਗਸਟਰ ਡੋਨੀ ਬਲ ਨਾਲ ਸੰਪਰਕ ‘ਚ ਸੀ ਅਤੇ ਉਸਦੇ ਨਿਰਦੇਸ਼ਾਂ ‘ਤੇ ਫਿਰੌਤੀ ਦੀਆਂ ਕਾਲਾਂ ਕਰਵਾ ਕੇ ਫਾਇਰਿੰਗ ਰਾਹੀਂ ਦਹਿਸ਼ਤ ਫੈਲਾਉਂਦਾ ਸੀ।

 

ਨਵਲ ਭਾਰਦਵਾਜ ਉਰਫ ਬਿੱਲਾ 12.06.2026 ਨੂੰ ਬੀ.ਐੱਮ.ਐੱਸ. ਕਿਸ਼ਨਪੁਰਾ ਚੌਂਕ ਜਲੰਧਰ ਵਿਖੇ ਹੋਈ ਫਾਇਰਿੰਗ ਅਤੇ 29.05.2026 ਨੂੰ ਪਿੰਡ ਹਿਓਂ, ਥਾਣਾ ਬੰਗਾ ‘ਚ ਹੋਈ ਫਾਇਰਿੰਗ ‘ਚ ਵੀ ਸ਼ਾਮਲ ਸੀ। ਇਸ ਸਬੰਧੀ ਥਾਣਾ ਭਾਰਗੋ ਕੈਂਪ, ਜਲੰਧਰ ‘ਚ FIR ਨੰਬਰ 140 ਮਿਤੀ 19.06.2026 BNS ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ। ਪੁਲਿਸ ਹੁਣ ਨੈੱਟਵਰਕ ਦੇ ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ।