Director : Manvir Singh Walia
Editor : Jatin Kumar Sahota
ਜਲੰਧਰ, 22 ਜੂਨ : Prime Punjab
ਪੰਜਾਬ ਪੁਲਿਸ ਨੇ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ ਸੂਬੇ ਭਰ ਦੇ ਮਹੱਤਵਪੂਰਨ ਜੰਕਸ਼ਨਾਂ ‘ਤੇ ਰਣਨੀਤਕ ਨਾਕੇ ਲਗਾਏ। ਨਾਕਿਆਂ ਦਾ ਮਕਸਦ ਅਪਰਾਧ, ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਨੂੰ ਰੋਕਣਾ ਹੈ।
ਅੰਮ੍ਰਿਤਸਰ ਪੁਲਿਸ ਨੇ ਨਾਕੇ ਦੌਰਾਨ 2 ਨੌਜਵਾਨਾਂ ਕੋਲੋਂ 2 ਨੌ ਐੱਮਐੱਮ ਸਬ-ਮਸ਼ੀਨ ਗੰਨ ਬਰਾਮਦ ਕੀਤੀਆਂ। ਇੱਕ ਹੋਰ ਕਾਰਵਾਈ ਵਿੱਚ 2.1 ਕਿਲੋ ਹੈਰੋਇਨ ਅਤੇ 7 ਆਧੁਨਿਕ ਪਿਸਤੌਲ ਫੜੇ ਗਏ, ਜਿਨ੍ਹਾਂ ਵਿੱਚ ਤੁਰਕੀ, ਇਟਲੀ, ਆਸਟਰੀਆ ਅਤੇ ਚੀਨ ਦੇ ਬਣੇ ਹਥਿਆਰ ਸ਼ਾਮਲ ਸਨ।
ਗੁਰਦਾਸਪੁਰ ਪੁਲਿਸ ਨੇ ਦੀਨਾਨਗਰ ‘ਚ ਪਤੀ-ਪਤਨੀ ਨੂੰ 253 ਗ੍ਰਾਮ ਹੈਰੋਇਨ ਅਤੇ ਪਨਿਆਰ ਸ਼ੂਗਰ ਮਿੱਲ ਕੋਲੋਂ 3 ਕਿਲੋ ਹੈਰੋਇਨ + 2.25 ਲੱਖ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ। ਲੁਧਿਆਣਾ ‘ਚ ਕਾਊਂਟਰ ਇੰਟੈਲੀਜੈਂਸ ਨਾਲ ਮਿਲ ਕੇ 3 ਪਿਸਤੌਲ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਹੋਏ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਾਕਿਆਂ ਨਾਲ ਅਪਰਾਧੀਆਂ ਦੀ ਆਵਾਜਾਈ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ‘ਚ ਅਪਰਾਧੀਆਂ ਲਈ ਕੋਈ ਸੁਰੱਖਿਅਤ ਠਿਕਾਣਾ ਨਹੀਂ ਰਹੇਗਾ। ਹਰ ਜ਼ਿਲ੍ਹੇ ‘ਚ ਅਸਥਾਈ ਨਾਕੇ ਲਗਾ ਕੇ ਸੁਰੱਖਿਆ ਮਜ਼ਬੂਤ ਕੀਤੀ ਜਾ ਰਹੀ ਹੈ।
‘ਗੈਂਗਸਟਰਾਂ ‘ਤੇ ਵਾਰ’ ਤਹਿਤ ਨਾਕੇ AGTF ਅਤੇ SSOC ਨਾਲ ਤਾਲਮੇਲ ਕਰਕੇ ਰੀਅਲ-ਟਾਈਮ ਖੁਫੀਆ ਜਾਣਕਾਰੀ ‘ਤੇ ਕੰਮ ਕਰ ਰਹੇ ਹਨ। ਇਹ ਨਾਕੇ ਅਪਰਾਧਿਕ ਗਤੀਵਿਧੀਆਂ ਰੋਕਣ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਅਹਿਮ ਸਾਧਨ ਬਣੇ ਹਨ।

More Stories
AAP ने जालंधर नॉर्थ में बदली कमान: अब मेयर वनीत धीर संभालेंगे हलका।
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ: ਕੰਨਾਂ ਦੀਆਂ ਵਾਲੀਆਂ ਖੋਹਣ ਵਾਲੇ 2 ਸਨੈਚਰ ਗ੍ਰਿਫਤਾਰ, ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਬਰਾਮਦ।
ਜਲੰਧਰ ਪੁਲਿਸ ਦੀ ਵੱਡੀ ਸਫਲਤਾ: ਬਸਤੀ ਬਾਵਾ ਖੇਲ ਥਾਣੇ ਨੇ ਚੋਰੀ ਦੇ 2 ਦੋਸ਼ੀ ਗ੍ਰਿਫਤਾਰ, 8 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ।