Pages

Pages

ਸੀਬੀਐਸਈ ਓਐਸਐਮ ਬੇਨਿਯਮੀਆਂ: 17 ਲੱਖ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ, ਨਿੱਜੀ ਕੰਪਨੀ ‘ਤੇ ਉਠੇ ਸਵਾਲ।

Director : Manvir Singh Walia 

Editor : Jatin Kumar Sahota 

ਜਲੰਧਰ, 25 ਜੂਨ : Prime Punjab 

ਸੀਬੀਐਸਈ 12ਵੀਂ ਦਾ ਪਾਸ ਫੀਸਦ 88.49% ਤੋਂ ਘਟ ਕੇ 85.29% ਰਹਿ ਗਿਆ ਅਤੇ 90% ਤੋਂ ਉੱਪਰ ਨੰਬਰ ਲੈਣ ਵਾਲਿਆਂ ‘ਚ 16% ਦਾ ਘਾਟਾ ਹੋਇਆ। ਕਈ ਜੇਈ ਟਾਪਰ ਵੀ ਫੇਲ ਹੋ ਗਏ। ਇਹ ਪਿਛਲੇ 7 ਸਾਲਾਂ ਦਾ ਸਭ ਤੋਂ ਮਾੜਾ ਨਤੀਜਾ ਹੈ।

 

ਪਹਿਲੀ ਵਾਰ ਵਰਤੀ ਗਈ ਆਨਲਾਈਨ ਚੈਕਿੰਗ ਤਕਨੀਕ ‘ਓਐਸਐਮ’ ‘ਚ ਕਾਪੀਆਂ ਐਦਲ-ਬਦਲ, ਸਫੇ ਗਾਇਬ, ਨੰਬਰ ਨਾ ਲਗਣ ਅਤੇ 1 ਦੀ ਥਾਂ 0.5 ਨੰਬਰ ਦੇਣ ਵਰਗੀਆਂ ਗਲਤੀਆਂ ਮਿਲੀਆਂ। ਵਿਦਿਆਰਥੀ ਵੇਦਾਂਤ ਨੂੰ ਦੂਜੇ ਦੀ ਕਾਪੀ ਭੇਜ ਦਿੱਤੀ ਗਈ।

 

17 ਲੱਖ ਵਿਦਿਆਰਥੀਆਂ ‘ਚੋਂ 4.04 ਲੱਖ ਨੇ 11.31 ਲੱਖ ਕਾਪੀਆਂ ਰੀਚੈਕ ਲਈ ਮੰਗਵਾਈਆਂ। ਸਾਈਬਰ ਮਾਹਿਰ ਨਿਸਾਰਗ ਨੇ ਖੁਲਾਸਾ ਕੀਤਾ ਕਿ ਮਾਸਟਰ ਪਾਸਵਰਡ ਨਾਲ ਨੰਬਰ ਬਦਲੇ ਜਾ ਸਕਦੇ ਹਨ। ਫਰਵਰੀ ‘ਚ ਦਿੱਤੀ ਸ਼ਿਕਾਇਤ ‘ਤੇ ਵੀ ਕਾਰਵਾਈ ਨਹੀਂ ਹੋਈ।

 

ਸੀਬੀਐਸਈ ਨੇ ਓਐਸਐਮ ਦਾ ਠੇਕਾ ਕੋਐਮਟ ਐਡੂਟੈਕ ਕੰਪਨੀ ਨੂੰ ਦਿੱਤਾ, ਜੋ ਪਹਿਲਾਂ ਗਲੋਬਰੀਨਾ ਟੈਕਨੋਲੋਜੀਸ ਸੀ ਅਤੇ 2019 ‘ਚ ਤੇਲੰਗਾਨਾ ‘ਚ 23 ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਲਈ ਜ਼ਿੰਮੇਵਾਰ ਸੀ। ਨਿਯਮ ਬਦਲ ਕੇ ਇਸ ਕੰਪਨੀ ਨੂੰ ਠੇਕਾ ਦਿੱਤਾ ਗਿਆ।

 

ਵਿਦਿਆਰਥੀਆਂ ਨੇ ਨਿੱਜੀ ਕੰਪਨੀਆਂ ਦਾ ਦਖਲ ਖਤਮ ਕਰਨ, ਸਿੱਖਿਆ ਮੰਤਰੀ ਦੇ ਅਸਤੀਫੇ ਅਤੇ ਪੀੜਤ ਵਿਦਿਆਰਥੀਆਂ ਦੇ ਨੁਕਸਾਨ ਦੀ ਭਰਪਾਈ ਅਤੇ ਮੁਫਤ ਰੀਵੈਲੂਏਸ਼ਨ ਦੀ ਮੰਗ ਕੀਤੀ। ਆਵਾਜ਼ ਉਠਾਉਣ ਵਾਲਿਆਂ ਨੂੰ “ਦੇਸ਼ ਵਿਰੋਧੀ” ਕਰਾਰ ਦਿੱਤਾ ਗਿਆ।