Director : Manvir Singh Walia
Editor : Jatin Kumar Sahota
ਜਲੰਧਰ, 26 ਜੂਨ : Prime Punjab
CM ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਨੇ ਅਣਅਧਿਕਾਰਤ ਹੂਟਰ, ਸਾਈਰਨ, ਫਲੈਸ਼ਰ ਅਤੇ ਬਲੈਕ ਫਿਲਮਾਂ ਵਿਰੁੱਧ 15 ਦਿਨਾਂ ਦੀ ਰਾਜ ਵਿਆਪੀ ਮੁਹਿੰਮ ਚਲਾਈ। ਇਸ ਦੌਰਾਨ 1,79,980 ਵਾਹਨਾਂ ਦੀ ਚੈਕਿੰਗ ਕੀਤੀ ਗਈ।
ਮੁਹਿੰਮ ਦੌਰਾਨ 202 ਹੂਟਰ, 49 ਸਾਈਰਨ, 2,430 ਫਲੈਸ਼ਰ ਅਤੇ 2,445 ਵਾਹਨਾਂ ਤੋਂ ਬਲੈਕ ਫਿਲਮਾਂ ਹਟਾਈਆਂ ਗਈਆਂ। ਕੁੱਲ 39,872 ਚਲਾਨ ਕੀਤੇ ਗਏ ਅਤੇ 412 ਵਾਹਨ ਜ਼ਬਤ ਕੀਤੇ ਗਏ।
ਸਪੈਸ਼ਲ DGP ਪ੍ਰਵੀਨ ਸਿਨਹਾ ਨੇ ਕਿਹਾ ਕਿ ਹੂਟਰ-ਸਾਈਰਨ ਸਿਰਫ ਐਮਰਜੈਂਸੀ ਵਾਹਨਾਂ ਲਈ ਹਨ। ਉਨ੍ਹਾਂ ਕਿਹਾ ਕਿ ਜ਼ੀਰੋ ਟਾਲਰੈਂਸ ਨੀਤੀ ਤਹਿਤ ਇਹ ਮੁਹਿੰਮ ਨਿਯਮਤ ਚੈਕਿੰਗ ਨਾਲ ਜਾਰੀ ਰਹੇਗੀ।
‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 157ਵੇਂ ਦਿਨ 333 ਵਿਅਕਤੀ ਅਤੇ 2 ਭਗੌੜੇ ਗ੍ਰਿਫਤਾਰ ਕੀਤੇ ਗਏ। ਮੁਹਿੰਮ ਸ਼ੁਰੂ ਤੋਂ ਹੁਣ ਤੱਕ ਕੁੱਲ 40,684 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।

More Stories
ਵਿਜੀਲੈਂਸ ਬਿਊਰੋ ਨੇ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਐਸਡੀਓ ਨੂੰ ਕੀਤਾ ਗ੍ਰਿਫ਼ਤਾਰ
15 ਅਗਸਤ ਤੋਂ ਪਹਿਲਾਂ ਪੰਜਾਬ ‘ਚ ਹਾਈ ਅਲਰਟ: ISI ਦੇ ਇਸ਼ਾਰੇ ‘ਤੇ ਅੱਤਵਾਦੀ ਸੰਗਠਨ ਮਾਹੌਲ ਖ਼ਰਾਬ ਕਰਨ ਦੀ ਫ਼ਿਰਾਕ ‘ਚ।
ਸੰਗਰੂਰ BJP ਦਫ਼ਤਰ ‘ਤੇ ਪੈਟਰੋਲ ਬੰਬ ਹਮਲਾ 24 ਘੰਟੇ ‘ਚ ਸੁਲਝਿਆ: 2 ਗ੍ਰਿਫ਼ਤਾਰ, “ਰਾਣਾ ਭਾਈ” ਦੇ ਸੰਪਰਕ ‘ਚ ਸਨ ਮੁਲਜ਼ਮ।