Director : Manvir Singh Walia
Editor : Jatin Kumar Sahota
ਜਲੰਧਰ, 27 ਜੂਨ : Prime Punjab
ਪੰਜਾਬ ਟਰਾਂਸਪੋਰਟ ਵਿਭਾਗ ਨੇ ਗੰਭੀਰ ਟ੍ਰੈਫਿਕ ਉਲੰਘਣਾਵਾਂ ‘ਤੇ ਸਖ਼ਤ ਰੁਖ ਅਪਣਾਇਆ। ਨਵੀਂ ਨੋਟੀਫਿਕੇਸ਼ਨ ਮੁਤਾਬਕ ਨਾਬਾਲਗ ਡਰਾਈਵਿੰਗ, ਸ਼ਰਾਬ ਪੀ ਕੇ ਡਰਾਈਵਿੰਗ, ਰੈੱਡ ਲਾਈਟ ਜੰਪ ਅਤੇ ਉਲਟੀ ਦਿਸ਼ਾ ‘ਚ ਗੱਡੀ ਚਲਾਉਣ ਵਰਗੇ ਜ਼ੁਰਮ ਹੁਣ “ਨਾਨ-ਕੰਪਾਊਂਡੇਬਲ” ਹੋ ਗਏ ਹਨ।
ਇਸਦਾ ਮਤਲਬ ਇਹ ਹੈ ਕਿ ਇਨ੍ਹਾਂ ਮਾਮਲਿਆਂ ਦੇ ਚਲਾਨ ਹੁਣ ਮੌਕੇ ‘ਤੇ ਜਾਂ RTO ਦਫ਼ਤਰ ‘ਚ ਜਮ੍ਹਾਂ ਨਹੀਂ ਹੋਣਗੇ। ਟ੍ਰੈਫਿਕ ਪੁਲਿਸ ਸਿੱਧਾ ਚਲਾਨ ਅਦਾਲਤ ‘ਚ ਭੇਜੇਗੀ।
ਸਭ ਤੋਂ ਵੱਡਾ ਬਦਲਾਅ ਨਾਬਾਲਗਾਂ ਲਈ ਹੈ। ਜੇ ਨਾਬਾਲਗ ਗੱਡੀ ਚਲਾਉਂਦਾ ਫੜਿਆ ਗਿਆ ਤਾਂ ਸਿਰਫ਼ ਉਸਨੂੰ ਨਹੀਂ, ਸਗੋਂ ਉਸਦੇ ਮਾਪਿਆਂ ਨੂੰ ਵੀ ਜੁਰਮਾਨਾ ਜਾਂ ਜੇਲ੍ਹ ਹੋ ਸਕਦੀ ਹੈ।
ਵਿਭਾਗ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਸੜਕ ਹਾਦਸੇ ਘਟਣਗੇ ਅਤੇ ਲੋਕਾਂ ‘ਚ ਟ੍ਰੈਫਿਕ ਨਿਯਮਾਂ ਪ੍ਰਤੀ ਜ਼ਿੰਮੇਵਾਰੀ ਵਧੇਗੀ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।