Pages

Pages

ਜਲੰਧਰ ਦੀ ਮਸ਼ਹੂਰ ‘ਹਵੇਲੀ’ ਦੇ ਸਲਾਦ ‘ਚੋਂ ਨਿਕਲਿਆ ਜਿੰਦਾ ਕਾਕਰੋਚ, ਵੀਡੀਓ ਵਾਇਰਲ।

Director : Manvir Singh Walia

Editor : Jatin Kumar Sahota 

ਜਲੰਧਰ, 29 ਜੂਨ : Prime Punjab 

ਜਲੰਧਰ ਦੇ ਮਸ਼ਹੂਰ ਪਰੰਪਰਾਗਤ ਰੈਸਟੋਰੈਂਟ ‘ਹਵੇਲੀ’ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਗੁਰਪ੍ਰੀਤ ਰੰਧਾਵਾ ਨਾਂ ਦੇ ਯੂਜ਼ਰ ਨੇ ਇਹ ਵੀਡੀਓ ਫੇਸਬੁੱਕ ‘ਤੇ ਕਰੀਬ 20 ਘੰਟੇ ਪਹਿਲਾਂ ਸ਼ੇਅਰ ਕੀਤਾ ਸੀ। ਵੀਡੀਓ ‘ਚ ਦਾਅਵਾ ਕੀਤਾ ਗਿਆ ਹੈ ਕਿ ਰੈਸਟੋਰੈਂਟ ‘ਚ ਪਰੋਸੇ ਗਏ ਸਲਾਦ ‘ਚੋਂ ਜਿੰਦਾ ਕਾਕਰੋਚ ਨਿਕਲਿਆ ਅਤੇ ਸਲਾਦ ਬਾਸਾ ਸੀ।

 

ਗੁਰਪ੍ਰੀਤ ਰੰਧਾਵਾ ਮੁਤਾਬਕ ਉਹ ਕਿਸੇ ਕੰਮ ਲਈ ਜਲੰਧਰ ਆਏ ਸਨ ਅਤੇ ਦੁਪਹਿਰ ਸਮੇਂ ਪਰਿਵਾਰ ਨਾਲ ‘ਹਵੇਲੀ’ ‘ਚ ਪਰੌਂਠੇ ਅਤੇ ਸਲਾਦ ਖਾਣ ਰੁਕੇ। ਟੇਬਲ ‘ਤੇ ਸਲਾਦ ਆਉਂਦੇ ਹੀ ਉਨ੍ਹਾਂ ਨੂੰ ਇਸ ‘ਚ ਜਿੰਦਾ ਕਾਕਰੋਚ ਘੁੰਮਦਾ ਦਿਖਾਈ ਦਿੱਤਾ, ਜਿਸ ਦਾ ਉਨ੍ਹਾਂ ਨੇ ਮੋਬਾਈਲ ‘ਚ ਵੀਡੀਓ ਬਣਾ ਲਿਆ। ਪਰਿਵਾਰ ਹੁਣ ਇਸ ਗੱਲ ਤੋਂ ਡਰਿਆ ਹੋਇਆ ਹੈ ਕਿ ਬਾਸੇ ਸਲਾਦ ਖਾਣ ਨਾਲ ਉਨ੍ਹਾਂ ਦੀ ਸਿਹਤ ਖਰਾਬ ਨਾ ਹੋ ਜਾਵੇ। ਰੰਧਾਵਾ ਨੇ ਕਿਹਾ ਕਿ ਇੱਥੇ ਰੋਜ਼ਾਨਾ ਸੈਂਕੜੇ ਪਰਿਵਾਰ ਬੱਚਿਆਂ ਨਾਲ ਖਾਣਾ ਖਾਣ ਆਉਂਦੇ ਹਨ।

 

ਵੀਡੀਓ ‘ਚ ਗੁਰਪ੍ਰੀਤ ਨੇ ਰੈਸਟੋਰੈਂਟ ਪ੍ਰਬੰਧਨ ‘ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਪੰਜਾਬੀ ਸੱਭਿਆਚਾਰ ਦਾ ਦਾਅਵਾ ਕਰਨ ਵਾਲੀ ‘ਹਵੇਲੀ’ ਵਰਗੀ ਥਾਂ ‘ਤੇ ਅਜਿਹੀ ਲਾਪਰਵਾਹੀ ਬਹੁਤ ਗੰਭੀਰ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਲਾਦ 10-15 ਦਿਨਾਂ ਤੋਂ ਫਰਿੱਜ ‘ਚ ਰੱਖਿਆ ਹੋਇਆ ਲੱਗ ਰਿਹਾ ਸੀ। ਉਨ੍ਹਾਂ ਲੋਕਾਂ ਨੂੰ ਵੀਡੀਓ ਸ਼ੇਅਰ ਕਰਨ ਦੀ ਅਪੀਲ ਕੀਤੀ ਤਾਂ ਜੋ ਮਾਲਕਾਂ ਅਤੇ ਅਧਿਕਾਰੀਆਂ ਤੱਕ ਮਾਮਲਾ ਪਹੁੰਚੇ ਅਤੇ ਰਸੋਈ ਦੀ ਸਫਾਈ ਸੁਧਾਰੀ ਜਾ ਸਕੇ। ਦੂਜੇ ਪਾਸੇ, ‘ਹਵੇਲੀ’ ਦੇ ਮੈਨੇਜਰ ਨਵਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਾਇਰਲ ਵੀਡੀਓ ਬਾਰੇ ਕੋਈ ਜਾਣਕਾਰੀ ਨਹੀਂ ਹੈ।