Pages

Pages

ਜਲੰਧਰ ਕੈਂਟ ਸਟੇਸ਼ਨ ‘ਤੇ ਫਰਜ਼ੀ ਰੇਲਵੇ ਵਿਜੀਲੈਂਸ ਇੰਸਪੈਕਟਰ ਕਾਬੂ, 6 ਮਹੀਨੇ ਤੋਂ ਜਮਾ ਰਿਹਾ ਸੀ ਰੌਬ।

Director : Manvir Singh Walia 

Editor : Jatin Kumar Sahota 

ਜਲੰਧਰ, 30 ਜੂਨ : Prime Punjab 

ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਆਪਣੇ ਆਪ ਨੂੰ ਰੇਲਵੇ ਵਿਜੀਲੈਂਸ ਇੰਸਪੈਕਟਰ ਦੱਸ ਕੇ ਮੁਲਾਜ਼ਮਾਂ ‘ਤੇ ਰੌਬ ਜਮਾਉਣ ਵਾਲੇ ਇਕ ਸ਼ਾਤਿਰ ਨੌਜਵਾਨ ਜਾਵੇਦ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਦੋਸ਼ੀ ਪਿਛਲੇ ਕਰੀਬ 6 ਮਹੀਨਿਆਂ ਤੋਂ ਫਿਰੋਜ਼ਪੁਰ ਮੰਡਲ ਦੇ ਜਲੰਧਰ, ਫਗਵਾੜਾ, ਕਪੂਰਥਲਾ ਅਤੇ ਲੁਧਿਆਣਾ ਸਟੇਸ਼ਨਾਂ ‘ਤੇ ਫਰਜ਼ੀ ਅਧਿਕਾਰੀ ਬਣ ਕੇ ਘੁੰਮ ਰਿਹਾ ਸੀ ਅਤੇ ਚੈਕਿੰਗ ਸਟਾਫ ਨਾਲ ਰੇਲਗੱਡੀਆਂ ਦਾ ਨਿਰੀਖਣ ਕਰਦਾ ਸੀ।

 

ਜਾਵੇਦ ਅਲੀ ਇਸ ਫਰਜ਼ੀ ਪਛਾਣ ਦੀ ਵਰਤੋਂ ਏ.ਸੀ. ਕੋਚ ‘ਚ ਮੁਫਤ ਯਾਤਰਾ ਅਤੇ ਵੀ.ਆਈ.ਪੀ. ਸਹੂਲਤਾਂ ਲੈਣ ਲਈ ਕਰਦਾ ਸੀ। ਉਹ ਬੁਕਿੰਗ ਕਾਊਂਟਰਾਂ ‘ਤੇ ਜਾ ਕੇ ਮੁਲਾਜ਼ਮਾਂ ‘ਤੇ ਦਬਾਅ ਬਣਾਉਂਦਾ ਸੀ। ਹਾਲ ਹੀ ‘ਚ ਜਲੰਧਰ ਕੈਂਟ ਸਟੇਸ਼ਨ ‘ਤੇ ਉਸ ਦੀਆਂ ਸ਼ੱਕੀ ਹਰਕਤਾਂ ਵੇਖ ਕੇ ਰੇਲਵੇ ਸਟਾਫ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ।

 

ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਅਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਵਿਅਕਤੀ ਤੋਂ ਪਛਾਣ ਪੱਤਰ ਅਤੇ ਅਥਾਰਟੀ ਲੈਟਰ ਜ਼ਰੂਰ ਚੈੱਕ ਕਰਨ। ਦੋਸ਼ੀ ਜਾਵੇਦ ਅਲੀ ਖਿਲਾਫ ਧੋਖਾਧੜੀ ਅਤੇ ਰੇਲਵੇ ਜਾਇਦਾਦ ਦੀ ਦੁਰਵਰਤੋਂ ਦਾ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।