Director : Manvir Singh Walia
Editor : Jatin Kumar Sahota
ਜਲੰਧਰ, 1 ਜੁਲਾਈ : Prime Punjab
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ‘ਚ ਪੰਜਾਬ ਨੇ ਜੀਐੱਸਟੀ ਕਲੈਕਸ਼ਨ ‘ਚ 24.45% ਦਾ ਮਜ਼ਬੂਤ ਵਾਧਾ ਦਰਜ ਕੀਤਾ ਹੈ। ਇਸ ਤਿਮਾਹੀ ‘ਚ ਕੁੱਲ ₹7,833.45 ਕਰੋੜ ਜੀਐੱਸਟੀ ਇਕੱਠਾ ਹੋਇਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ₹6,294.57 ਕਰੋੜ ਦੇ ਮੁਕਾਬਲੇ ₹1,538.88 ਕਰੋੜ ਜ਼ਿਆਦਾ ਹੈ।
ਮੰਤਰੀ ਮੁਤਾਬਕ ਪੰਜਾਬ ਦੀ 9% ਐੱਸਜੀਐੱਸਟੀ ਕੈਸ਼ ਗ੍ਰੋਥ ਰਾਸ਼ਟਰੀ ਔਸਤ 3% ਤੋਂ ਤਿੰਨ ਗੁਣਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਬਿਹਤਰ ਆਰਥਿਕ ਗਤੀਵਿਧੀਆਂ, ਟੈਕਸ ਕੰਪਲਾਇੰਸ ਅਤੇ ਐਕਸਾਈਜ਼-ਟੈਕਸੇਸ਼ਨ ਵਿਭਾਗ ਦੇ ਤਕਨੀਕੀ ਸੁਧਾਰਾਂ ਸਦਕਾ ਸੰਭਵ ਹੋਇਆ। ਇਸ ਦੇ ਨਾਲ ਹੀ ਵੈਟ/ਸੀਐੱਸਟੀ ਕਲੈਕਸ਼ਨ ‘ਚ ਵੀ ₹242 ਕਰੋੜ ਦਾ ਵਾਧਾ ਹੋਇਆ।
ਟੈਕਸ ਚੋਰੀ ‘ਤੇ ਸਖ਼ਤ ਕਾਰਵਾਈ ਕਰਦਿਆਂ ਵਿਭਾਗ ਨੇ ਪਹਿਲੀ ਤਿਮਾਹੀ ‘ਚ ₹633 ਕਰੋੜ ਜੁਰਮਾਨਾ ਵਸੂਲਿਆ, ਜੋ ਪਿਛਲੇ ਸਾਲ ਦੇ ₹207 ਕਰੋੜ ਤੋਂ 207% ਜ਼ਿਆਦਾ ਹੈ। ਸਿਰਫ਼ ਜੂਨ 2026 ‘ਚ ਹੀ ₹225 ਕਰੋੜ ਜੁਰਮਾਨਾ ਲਗਾਇਆ ਗਿਆ ਅਤੇ ਜਾਅਲੀ ਇਨਵਾਈਸਿੰਗ ‘ਚ ਸ਼ਾਮਲ 20 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀਆਂ ਗਈਆਂ। ਪੁਰਾਣੇ ਵੈਟ ਬਕਾਏ ਵਸੂਲਣ ਲਈ ਜਾਇਦਾਦਾਂ ਦੀ ਨਿਲਾਮੀ ਕਰਕੇ ₹14 ਕਰੋੜ ਵੀ ਵਸੂਲੇ ਗਏ।
ਇਮਾਨਦਾਰ ਕਾਰੋਬਾਰੀਆਂ ਨੂੰ ਸਹੂਲਤ ਦੇਣ ਲਈ ਭਗਵੰਤ ਮਾਨ ਸਰਕਾਰ ਨੇ ਇਸ ਤਿਮਾਹੀ ‘ਚ ₹1,270 ਕਰੋੜ ਦੇ ਜੀਐੱਸਟੀ ਰਿਫੰਡ ਸਮੇਂ ਸਿਰ ਜਾਰੀ ਕੀਤੇ, ਜਿਨ੍ਹਾਂ ‘ਚੋਂ ₹713.70 ਕਰੋੜ ਸਟੇਟ ਜੀਐੱਸਟੀ ਦਾ ਹਿੱਸਾ ਸੀ। ਚੀਮਾ ਨੇ ਕਿਹਾ ਕਿ ਸਰਕਾਰ ਦੀ ਨੀਤੀ ਸਾਫ਼ ਹੈ – ਇਮਾਨਦਾਰ ਟੈਕਸਦਾਤਾਵਾਂ ਨੂੰ ਜਲਦੀ ਰਿਫੰਡ ਅਤੇ ਟੈਕਸ ਚੋਰਾਂ ‘ਤੇ ਸਖ਼ਤ ਕਾਰਵਾਈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।