Pages

Pages

ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਨੂੰ ਸੁਰਜੀਤ ਹਾਕੀ ਸੁਸਾਇਟੀ ਦਾ ਸਰਪ੍ਰਸਤ ਨਿਯੁਕਤ ਬਕੀਤਾ ਗਿਆ ਹੈ।

Director : Manvir Singh Walia

Editor : Jatin Kumar Sahota

ਜਲੰਧਰ, 2 ਜੁਲਾਈ : Prime minister

ਸੁਰਜੀਤ ਹਾਕੀ ਸੁਸਾਇਟੀ ਦੇ ਸੰਵਿਧਾਨ ਮੁਤਾਬਕ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸੁਸਾਇਟੀ ਦਾ ਸਰਪ੍ਰਸਤ ਥਾਪਣ ਦਾ ਪ੍ਰੋਵਿਜਨ ਕੀਤਾ ਹੋਇਆ ਹੈ । ਅੱਜ ਸੁਸਾਇਟੀ ਦੇ ਐੱਲ.ਆਰ. ਨਈਅਰ ਤੇ ਲਖਵਿੰਦਰ ਪਾਲ ਸਿੰਘ ਖਹਿਰਾ (ਵਰਕਿੰਗ ਪ੍ਰਧਾਨ), ਇਕਬਾਲ ਸਿੰਘ ਸੰਧੂ (ਸੀ. ਈ .ਓ.), ਸੁਰਿੰਦਰ ਸਿੰਘ ਭਾਪਾ (ਜਨਰਲ ਸਕੱਤਰ), ਨਰਿੰਦਰ ਪਾਲ।ਸਿੰਘ ਜੱਜ (ਮੀਤ ਪ੍ਰਧਾਨ) ਅਤੇ ਰਣਬੀਰ ਸਿੰਘ ਟੁੱਟ (ਸਕੱਤਰ) ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਮਿਲਕੇ ਸਰਪ੍ਰਸਤ ਨਿਯੁਕਤੀ ਦਾ ਪੱਤਰ ਸੌਂਪਦੇ ਹੋਏ ਉਹਨਾਂ ਨੂੰ ਸੁਰਜੀਤ ਹਾਕੀ ਸੁਸਾਇਟੀ ਦੀਆਂ ਉਪਲਬਧੀਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਅਕਤੂਬਰ ਮਹੀਨੇ ਵਿੱਚ ਹੋਣ ਵਾਲੇ 43ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੀ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ।

 

ਇਸ ਮੌਕੇ ਉਪਰ ਪੁਲਿਸ ਕਮਿਸ਼ਨਰ, ਜਲੰਧਰ ਸਤਿੰਦਰ ਸਿੰਘ ਨੇ ਸੁਰਜੀਤ ਹਾਕੀ ਸੁਸਾਇਟੀ ਦੀ ਸਰਪ੍ਰਸਤੀ ਪ੍ਰਵਾਨ ਕਰਦੇ ਹੋਏ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਦੇਸ਼ ਦੀ ਇੱਕ ਨਾਮੀ ਹਾਕੀ ਸੰਸਥਾ ਹੈ, ਇੱਕ ਦੀਆਂ ਹਾਕੀ ਦੇ ਖੇਤਰ ਵਿਚ ਹਮੇਸ਼ਾ ਅਹਿਮ ਯੋਗਦਾਨ ਰਿਹਾ ਹੈ । ਉਹਨਾਂ ਅੱਗੇ ਕਿਹਾ ਕਿ ਸੁਸਾਇਟੀ ਵੱਲੋਂ ਜੋਂ ਸੁਰਜੀਤ ਹਾਕੀ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਹੈ, ਵਿੱਚ 4 ਸਾਲ ਤੋਂ ਲੈਕੇ 18 ਸਾਲ ਤਕ ਉਮਰ ਤਕ ਦੇ 125 ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਦੇਖਦੇ ਹੋਏ, ਜਿਸ ਢੰਗ ਨਾਲ ਖਿਡਾਰੀਆਂ ਨੂੰ ਓਲੰਪੀਅਨ, ਦਰੋਣਾਚਾਰੀਆ ਅਵਾਰਡੀ ਅਤੇ ਤਜ਼ਰਬੇਕਾਰ ਕੋਚਾਂ ਰਾਹੀਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਅਵੱਸ਼ ਹੀ ਇਸ ਦੇ ਭਵਿੱਖ ਵਿਚ ਚੰਗੇ ਨਤੀਜੇ ਨਿਕਲਣਗੇ। ਪੁਲੀਸ ਕਮਿਸ਼ਨਰ ਨੇ ਸੁਸਾਇਟੀ ਮੈਂਬਰਾਂ ਨੂੰ ਸੁਸਾਇਟੀ ਤੇ ਹਾਕੀ ਦੀ ਖੇਡ ਦੀ ਤਰੱਕੀ ਲਈ ਹਰ ਸੰਭਵ ਸਹਾਇਤਾ ਦੇਣ ਦਾ ਯਕੀਨ ਦਿਵਾਇਆ । ਇਸ ਮੌਕੇ ਉਪਰ ਜਲੰਧਰ ਦੇ ਡੀਸੀਪੀ ਮਨਪ੍ਰੀਤ ਸਿੰਘ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।

 

ਫੋਟੋ ਕੈਪਸਨ : ਸੁਰਜੀਤ ਹਾਕੀ ਸੁਸਾਇਟੀ ਦੇ ਮੈਂਬਰ ਸਾਂਝੇ ਤੌਰ ਤੇ ਸਤਿੰਦਰ ਸਿੰਘ, ਪੁਲਿਸ ਕਮਿਸ਼ਨਰ, ਜਲੰਧਰ ਨੂੰ ਪੱਤਰ ਸੌਂਪਦੇ ਹੋਏ । ਤਸਵੀਰ ਵਿੱਚ ਮਨਪ੍ਰੀਤ ਸਿੰਘ, ਡੀਸੀਪੀ ਵੀ ਵਿਖਾਈ ਦੇ ਰਹੇ ਹਨ ।