Director : Manvir Singh Walia
Editor : Jatin Kumar Sahota
ਜਲੰਧਰ, 10 ਜੁਲਾਈ : Prime Punjab
ਸ਼੍ਰੋਮਣੀ ਅਕਾਲੀ ਦਲ ਨੇ ਆਪ ਸਰਕਾਰ ’ਤੇ ਨਵਾਂਸ਼ਹਿਰ ’ਚ ਹੜ੍ਹ ਰੋਕੂ ਕੰਮਾਂ ਦੇ ਨਾਂ ’ਤੇ 20 ਕਰੋੜ ਦੀ ਨਜਾਇਜ਼ ਰੇਤਾ ਮਾਇਨਿੰਗ ਦਾ ਦੋਸ਼ ਲਗਾਇਆ ਹੈ। ਅਕਾਲੀ ਆਗੂ ਸੁਖਦੀਪ ਸਿੰਘ ਸੁੱਕਰ ਨੇ ਕਿਹਾ ਕਿ ਇਸ ਕਾਰਨ ਸਤਲੁਜ ਦਾ ਵਹਾਅ ਵਿਗੜਿਆ ਹੈ ਅਤੇ 50 ਪਿੰਡਾਂ ਨੂੰ ਹੜ੍ਹ ਦਾ ਖ਼ਤਰਾ ਹੈ।
ਉਨ੍ਹਾਂ ਦੱਸਿਆ ਕਿ ਮਲਿਕਪੁਰ, ਬੇਗੋਵਾਲ, ਲਾਲੇਵਾਲ ’ਚ ਰੋਜ਼ਾਨਾ 600-700 ਟਿੱਪਰ-ਟਰਾਲੀਆਂ ਚੱਲ ਰਹੀਆਂ ਹਨ। ਰੇਤਾ 10 ਹਜ਼ਾਰ ਪ੍ਰਤੀ ਟਿੱਪਰ ਅਤੇ 4500 ਪ੍ਰਤੀ ਟਰਾਲੀ ਵੇਚਿਆ ਜਾ ਰਿਹਾ ਹੈ। ਇਸ ਨਾਲ ਰੋਜ਼ 70-80 ਲੱਖ ਦੀ ਚੋਰੀ ਹੋ ਰਹੀ ਹੈ।
ਅਕਾਲੀ ਦਲ ਮੁਤਾਬਕ 9 ਏਕੜ ਅਲਾਟ ਸੀ ਪਰ ਸੈਂਕੜੇ ਏਕੜ ’ਚ ਮਾਇਨਿੰਗ ਹੋ ਰਹੀ ਹੈ। ਓਵਰਲੋਡ ਟਰੱਕਾਂ ਨਾਲ ਜ਼ਮੀਨ ਧੱਸ ਰਹੀ ਹੈ। NGT ਦੇ 30 ਜੂਨ ਤੋਂ ਬਾਅਦ ਮਨਾਹੀ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ।
ਪਾਰਟੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਨਿਰਪੱਖ ਜਾਂਚ ਹੋਵੇ। ਬਿਨਾਂ ਨੰਬਰ ਵਾਲੇ ਵਾਹਨ ਚਲਾਉਣ ’ਤੇ DTO ਤੋਂ ਜਵਾਬ ਮੰਗਿਆ ਗਿਆ ਅਤੇ ਕਰੋੜਾਂ ਦੇ ਘੁਟਾਲੇ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।