ਜਲੰਧਰ/ ਅੰਮ੍ਰਿਤਸਰ, 17 ਜੁਲਾਈ : Prime Punjab
ਅੰਮ੍ਰਿਤਸਰ – ਦੁਪਹਿਰ ਦਾ ਸਮਾਂ ਸੀ। ਅਚਾਨਕ ਮਾਲ ਰੋਡ ਦੇ 5 ਸਿਤਾਰਾ ਹੋਟਲ ‘ਚ ਧਮਾਕੇ ਦੀ ਆਵਾਜ਼ ਗੂੰਜੀ। ਜਨਰੇਟਰ ਫਟਿਆ ਅਤੇ ਪਲਾਂ ‘ਚ ਅੱਗ ਦੀਆਂ ਲਪਟਾਂ ਅਸਮਾਨ ਵੱਲ ਉੱਠਣ ਲੱਗੀਆਂ। ਹੋਟਲ ‘ਚ ਹਫੜਾ-ਦਫੜੀ ਮਚ ਗਈ। ਸਟਾਫ ਭੱਜ-ਭੱਜ ਕੇ ਮਹਿਮਾਨਾਂ ਨੂੰ ਬਾਹਰ ਕੱਢਣ ਲੱਗਾ। ਇਕ ਸਟਾਫ ਮੈਂਬਰ ਨੇ ਅੱਗ ਬੁਝਾਊ ਯੰਤਰ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਅੱਗੇ ਕੁਝ ਨਾ ਚੱਲਿਆ।
ਸਭ ਤੋਂ ਵੱਡੀ ਗੱਲ ਇਹ ਕਿ ਇੰਨੇ ਸਮੇਂ ਬਾਅਦ ਵੀ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਨਹੀਂ ਪਹੁੰਚੀ। ਜਦਕਿ ਹੋਟਲ ਦੇ ਨਾਲ ਹੀ ਪੁਲਸ ਕਮਿਸ਼ਨਰ ਦਾ ਘਰ ਹੈ। ਇਸ ਕਾਰਨ ਲੋਕਾਂ ‘ਚ ਰੋਸ ਹੈ। ਟ੍ਰੈਫਿਕ ਪੁਲਸ ਨੇ ਇਲਾਕਾ ਘੇਰ ਲਿਆ ਹੈ।
ਹੁਣ ਮਾਲ ਰੋਡ ‘ਤੇ ਲੋਕਾਂ ਦਾ ਇਕੱਠ ਲੱਗ ਗਿਆ ਹੈ। ਹਰ ਕੋਈ ਮੋਬਾਈਲ ਕੱਢ ਕੇ ਵੀਡੀਓ ਬਣਾ ਰਿਹਾ ਹੈ। ਇਹ ਖਬਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਇਸ ਦੇਰੀ ਦਾ ਜਵਾਬ ਕੀ ਦਿੰਦਾ ਹੈ ਅਤੇ ਨੁਕਸਾਨ ਕਿੰਨਾ ਹੋਇਆ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।