ਜਲੰਧਰ, 21 ਜੁਲਾਈ : Prime Punjab
ਸ਼੍ਰੀ ਸਤਿੰਦਰ ਸਿੰਘ, ਆਈ.ਪੀ.ਐਸ. ਪੁਲਿਸ ਕਮਿਸ਼ਨਰ ਜਲੰਧਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਨਪ੍ਰੀਤ ਸਿੰਘ (PPS) ਡੀ.ਸੀ.ਪੀ. ਇਨਵੈਸਟੀਗੇਸ਼ਨ, ਗੁਰਬਾਜ਼ ਸਿੰਘ (PPS) ਏ.ਡੀ.ਸੀ.ਪੀ. ਟ੍ਰੈਫਿਕ ਅਤੇ ਅਜੇ ਸਿੰਘ (PPS), ਏ.ਸੀ.ਪੀ. ਟ੍ਰੈਫਿਕ ਦੀ ਨਿਗਰਾਨੀ ਹੇਠ ਅੱਜ ਮਿਤੀ 21-07-2026 ਨੂੰ ਪੁਲਿਸ ਲਾਈਨ ਜਲੰਧਰ ਵਿਖੇ ਲੰਬੇ ਸਮੇਂ ਤੋਂ ਖੜ੍ਹੇ ਲਾਵਾਰਿਸ ਅਤੇ ਟ੍ਰੈਫਿਕ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਵਾਹਨਾਂ ਦੀ ਨਿਯਮਾਂ ਅਨੁਸਾਰ ਨਿਲਾਮੀ ਦੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਸਬੰਧਤ ਅਫ਼ਸਰਾਂ/ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੂਰੀ ਪਾਰਦਰਸ਼ਤਾ ਨਾਲ ਅਮਲ ਵਿੱਚ ਲਿਆਂਦੀ ਗਈ।
ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਇਸ ਤਰ੍ਹਾਂ ਦੇ ਵਾਹਨਾਂ ਦੀ ਨਿਲਾਮੀ/ਡਿਸਪੋਜ਼ਲ ਸਬੰਧੀ ਸਮੇਂ-ਸਮੇਂ ਤੇ ਜਨਤਕ ਨੋਟਿਸ ਵੀ ਜਾਰੀ ਕੀਤੇ ਜਾਂਦੇ ਰਹੇ ਹਨ। ਨਿਲਾਮੀ ਦੌਰਾਨ ਕੁੱਲ 350 ਵਾਹਨਾਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ ਵਿੱਚ 238 ਮੋਟਰਸਾਈਕਲ, 2 ਬੁਲਟ ਮੋਟਰਸਾਈਕਲ, 88 ਸਕੂਟਰ, 2 ਕਾਰ, 12 ਆਟੋ ਰਿਕਸ਼ਾ, 5 ਰਿਸ਼ਵਾਲਾ, 1 ਰੇਹੜੀ, 1 ਪੀਟਰ ਰੇਹੜਾ ਅਤੇ 1 ਲਿਮੋਜ਼ਿਨ ਸ਼ਾਮਲ ਹਨ।
ਪੁਲਿਸ ਕਮਿਸ਼ਨਰੇਟ, ਜਲੰਧਰ ਵੱਲੋਂ ਅਜਿਹੀ ਕਾਰਵਾਈ ਦਾ ਮੁੱਖ ਉਦੇਸ਼ ਪੁਲਿਸ ਥਾਣਿਆਂ ਵਿੱਚ ਖੜ੍ਹੇ ਲਾਵਾਰਿਸ ਅਤੇ ਬੇਕਾਰ ਵਾਹਨਾਂ ਦਾ ਨਿਯਮਾਂ ਅਨੁਸਾਰ ਨਿਪਟਾਰਾ ਕਰਕੇ ਰਿਕਾਰਡ ਨੂੰ ਸੁਚਾਰੂ ਬਣਾਉਣਾ ਅਤੇ ਉਪਲਬਧ ਜਗ੍ਹਾ ਦਾ ਬਿਹਤਰ ਉਪਯੋਗ ਯਕੀਨੀ ਬਣਾਉਣਾ ਹੈ। ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਿਯਮਾਂ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਰੀ ਰਹਿਣਗੀਆਂ।




More Stories
ਜਲੰਧਰ ਪੁਲਿਸ ਦੀ ਵੱਡੀ ਕਾਰਵਾਈ: ਕੰਨਾਂ ਦੀਆਂ ਵਾਲੀਆਂ ਖੋਹਣ ਵਾਲੇ 2 ਸਨੈਚਰ ਗ੍ਰਿਫਤਾਰ, ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਬਰਾਮਦ।
ਜਲੰਧਰ ਪੁਲਿਸ ਦੀ ਵੱਡੀ ਸਫਲਤਾ: ਬਸਤੀ ਬਾਵਾ ਖੇਲ ਥਾਣੇ ਨੇ ਚੋਰੀ ਦੇ 2 ਦੋਸ਼ੀ ਗ੍ਰਿਫਤਾਰ, 8 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ।
ਪਠਾਨਕੋਟ ਨਗਰ ਨਿਗਮ ਨੂੰ ਬੰਬ ਧਮਕੀ: 15 ਅਗਸਤ ਨੂੰ ਆਰਮੀ ਸਕੂਲ, ਕੈਂਟ ਅਤੇ ਕਮਿਸ਼ਨਰ ਦਫਤਰ ਉਡਾਉਣ ਦੀ ਈਮੇਲ।