Pages

Pages

PM ਮੋਦੀ ਦੀ Gen-Z ਨਾਲ ਸਿੱਧੀ ਗੱਲ: ‘ਵਿਕਸਿਤ ਪਿੰਡ’ ਮੁਹਿੰਮ ਦੇ 400 ਨੌਜਵਾਨਾਂ ਨੇ ਰੱਖਿਆ ‘ਨੇਸ਼ਨ ਫਰਸਟ’ ਦਾ ਸੰਕਲਪ।

ਜਲੰਧਰ, 26 ਜੁਲਾਈ : Prime Punjab 

ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ‘ਵਿਕਸਿਤ ਪਿੰਡ ਪ੍ਰੋਗਰਾਮ 2026’ ਦੇ ਨੌਜਵਾਨਾਂ ਨਾਲ ਖਾਸ ਗੱਲਬਾਤ ਕੀਤੀ। PM ਨੇ Gen-Z ਪੀੜ੍ਹੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਸਾਮੂਹਿਕਤਾ ਦੀ ਪਰੰਪਰਾ ਬਹੁਤ ਮਜ਼ਬੂਤ ਹੈ ਅਤੇ ਦੇਸ਼ ਦੇ ਵਿਕਾਸ ਲਈ ਨੌਜਵਾਨਾਂ ਦੇ ਨਵੇਂ ਵਿਚਾਰ ਬਹੁਤ ਜ਼ਰੂਰੀ ਹਨ।

 

ਪ੍ਰੋਗਰਾਮ ‘ਚ ਸ਼ਾਮਲ ਨੌਜਵਾਨ ਦਿਵਯਾਂਸ਼ੂ ਜੋਸ਼ੀ ਨੇ Gen-Z ਨੂੰ ਨਵੇਂ ਨਜ਼ਰੀਏ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਲਈ Gen-Z ਦਾ ਮਤਲਬ ਰਾਸ਼ਟਰ-ਨਿਰਮਾਣ, ਚਰਿੱਤਰ-ਨਿਰਮਾਣ, ਸੇਵਾ ਅਤੇ ਇਨੋਵੇਸ਼ਨ ਹੈ। ਨੌਜਵਾਨਾਂ ਨੇ PM ਨੂੰ ਭਰੋਸਾ ਦਿੱਤਾ ਕਿ ਉਹ ‘ਵਿਕਸਿਤ ਭਾਰਤ 2047’ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਉਨ੍ਹਾਂ ਲਈ ‘ਨੇਸ਼ਨ ਫਰਸਟ’ ਹੀ ਸਭ ਤੋਂ ਵੱਡੀ ਪਹਿਚਾਣ ਹੈ।

 

PMO ਮੁਤਾਬਕ MY Bharat ਰਾਹੀਂ ਚਲਾਇਆ ਗਿਆ ਇਹ ਪ੍ਰੋਗਰਾਮ 4 ਜੂਨ ਤੋਂ 30 ਜੂਨ ਤੱਕ ਦੋ ਪੜਾਵਾਂ ‘ਚ ਚੱਲਿਆ। ਇਸ ਤਹਿਤ ਲਦਾਖ, ਹਿਮਾਚਲ ਅਤੇ ਉੱਤਰਾਖੰਡ ਦੇ 74 ਸਰਹੱਦੀ ਪਿੰਡਾਂ ਨੂੰ ‘ਦੇਸ਼ ਦੇ ਪਹਿਲੇ ਪਿੰਡਾਂ’ ਵਜੋਂ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ ਗਿਆ। ਦੇਸ਼ ਭਰ ‘ਚੋਂ 3 ਲੱਖ ਤੋਂ ਵੱਧ ਨੌਜਵਾਨਾਂ ਨੇ ਕੁਇਜ਼ ‘ਚ ਹਿੱਸਾ ਲਿਆ, ਜਿਨ੍ਹਾਂ ‘ਚੋਂ 400 ਨੌਜਵਾਨਾਂ ਦੀ ਚੋਣ ਹੋਈ।

 

ਚੁਣੇ ਗਏ ਨੌਜਵਾਨਾਂ ਨੇ ਸਰਹੱਦੀ ਖੇਤਰਾਂ ‘ਚ ਰਹਿ ਕੇ ਸਵੱਛਤਾ ਮੁਹਿੰਮ, ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਅਤੇ ਸਥਾਨਕ ਕਾਰੀਗਰਾਂ ਨਾਲ ਸੰਵਾਦ ਵਰਗੇ ਕੰਮ ਕੀਤੇ। ਇਸ ਦੌਰਾਨ ਉਨ੍ਹਾਂ ਨੂੰ ਸਰਹੱਦੀ ਪਿੰਡਾਂ ਦੀ ਰਣਨੀਤਕ ਅਹਿਮੀਅਤ ਅਤੇ ਸੱਭਿਆਚਾਰਕ ਵਿਰਾਸਤ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਨੌਜਵਾਨਾਂ ਨੇ ਆਪਣੇ ਤਜ਼ਰਬਿਆਂ ਦੀ ਰਿਪੋਰਟ ਜਲਦੀ PM ਨਾਲ ਸਾਂਝੀ ਕਰਨ ਦਾ ਵਾਅਦਾ ਵੀ ਕੀਤਾ ਹੈ।