Pages

Pages

ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕਮਾਲ: ਨੀਟ-2026 ‘ਚ 882 ਵਿਦਿਆਰਥੀ ਪਾਸ, ਗਿਣਤੀ 2 ਸਾਲਾਂ ‘ਚ ਦੁੱਗਣੀ।

ਜਲੰਧਰ, 26 ਜੁਲਾਈ : Prime Punjab 

ਪੰਜਾਬ ਦੇ ਸਰਕਾਰੀ ਸਕੂਲਾਂ ਨੇ ਨੀਟ-2026 ‘ਚ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਇਸ ਸਾਲ ਸੂਬੇ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ 2024 ਦੇ 437 ਵਿਦਿਆਰਥੀਆਂ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਹੈ। ਪਿਛਲੇ 3 ਸਾਲਾਂ ‘ਚ ਕੁੱਲ 2,166 ਵਿਦਿਆਰਥੀਆਂ ਨੇ ਨੀਟ ਅਤੇ 786 ਨੇ JEE ਪਾਸ ਕੀਤੀ ਹੈ। ਇਸ ਵਾਰ ਪਾਸ ਹੋਣ ਵਾਲਿਆਂ ‘ਚ 686 ਲੜਕੀਆਂ ਅਤੇ 340 SC ਭਾਈਚਾਰੇ ਦੇ ਵਿਦਿਆਰਥੀ ਸ਼ਾਮਲ ਹਨ, ਜੋ ਸਿੱਖਿਆ ‘ਚ ਸਮਾਨ ਮੌਕਿਆਂ ਨੂੰ ਦਰਸਾਉਂਦਾ ਹੈ।

 

ਇਸ ਸਫਲਤਾ ਦਾ ਸਿਹਰਾ ‘ਪੇਸ’ ਯਾਨੀ ਪੰਜਾਬ ਅਕਾਦਮਿਕ ਕੋਚਿੰਗ ਫਾਰ ਐਕਸੀਲੈਂਸ ਪ੍ਰੋਗਰਾਮ ਨੂੰ ਜਾਂਦਾ ਹੈ। ‘ਅਵੰਤੀ’ ਅਤੇ ‘ਮੰਤਰਾ ਫਾਰ ਚੇਂਜ’ ਦੇ ਸਹਿਯੋਗ ਨਾਲ ਚੱਲ ਰਹੇ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ, ਮੈਂਟੋਰਸ਼ਿਪ, ਮੌਕ ਟੈਸਟ ਅਤੇ ਕਰੀਅਰ ਗਾਈਡੈਂਸ ਮਿਲੀ। ਇਸ ਤੋਂ ਇਲਾਵਾ ਸਰਕਾਰ ਨੇ 28,000 ਤੋਂ ਵੱਧ ਪੱਕੇ ਅਧਿਆਪਕ ਭਰਤੀ ਕੀਤੇ, 5,012 ਸਕੂਲਾਂ ‘ਚ ਕੰਪਿਊਟਰ ਲੈਬਾਂ, 8,268 ਇੰਟਰਐਕਟਿਵ ਪੈਨਲ ਲਗਾਏ ਅਤੇ ਅਧਿਆਪਕਾਂ ਨੂੰ ਕੌਮਾਂਤਰੀ ਸਿਖਲਾਈ ਦਿੱਤੀ।

 

ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ CM ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਦੇ ਦ੍ਰਿੜ ਇਰਾਦੇ ਨੇ ਕੇਂਦਰ ਸਰਕਾਰ ਨੂੰ ਵੀ ਝੁਕਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ “ਪੰਜਾਬ ਦੇ ਅੱਗੇ ਰਹਿਣ ਨਾਲ ਹੀ ਭਾਰਤ ਮੋਹਰੀ ਬਣ ਸਕਦਾ ਹੈ। ਤੁਸੀਂ ਸ਼ਾਨਦਾਰ ਡਾਕਟਰ ਬਣ ਕੇ ਮਨੁੱਖਤਾ ਦੀ ਸੇਵਾ ਕਰੋਗੇ।” ਇਸ ਮੌਕੇ ਮਨੀਸ਼ ਸਿਸੋਦੀਆ ਅਤੇ ਹਰਜੋਤ ਬੈਂਸ ਨੇ ਵੀ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ‘ਰੰਗਲਾ ਪੰਜਾਬ’ ਬਣਾਉਣ ਦੇ ਸੰਕਲਪ ਨੂੰ ਦੁਹਰਾਇਆ।