ਜਲੰਧਰ, 29 ਜੁਲਾਈ : Prime Punjab
ਪੰਜਾਬ ਪੁਲਿਸ ਨੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਦੇ ਹੋਏ ਅੰਮ੍ਰਿਤਸਰ ਕਮਿਸ਼ਨਰੇਟ ਨੇ ਜਨਵਰੀ ਤੋਂ ਹੁਣ ਤੱਕ 111.5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਐਨਡੀਪੀਐਸ ਐਕਟ ਤਹਿਤ 1,137 ਮਾਮਲੇ ਦਰਜ ਕਰਕੇ 2,000 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਚਲਾਏ ਜਾ ਰਹੇ ਆਪ੍ਰੇਸ਼ਨਾਂ ਨੂੰ ਵੱਡੀਆਂ ਸਫ਼ਲਤਾਵਾਂ ਮਿਲ ਰਹੀਆਂ ਹਨ।
“ਗੈਂਗਸਟਰਾਂ ‘ਤੇ ਵਾਰ” ਮੁਹਿੰਮ ਤਹਿਤ ਪੁਲਿਸ ਨੇ ਆਰਮਜ਼ ਐਕਟ ਦੇ 63 ਮਾਮਲੇ ਦਰਜ ਕਰਕੇ 153 ਮੁਲਜ਼ਮ ਗ੍ਰਿਫ਼ਤਾਰ ਕੀਤੇ। ਇਸ ਦੌਰਾਨ 209 ਪਿਸਤੌਲ, 10 ਰਾਈਫਲਾਂ-ਰਿਵਾਲਵਰ, 221 ਮੈਗਜ਼ੀਨ, 536 ਜਿੰਦਾ ਕਾਰਤੂਸ ਅਤੇ 3.80 ਲੱਖ ਰੁਪਏ ਦੀ ਹਵਾਲਾ ਰਕਮ ਬਰਾਮਦ ਹੋਈ। ਪੁਲਿਸ ਨੇ ਦੁਬਈ-ਅਧਾਰਿਤ ਡਰੱਗ ਕਾਰਟੇਲ ਦਾ ਵੀ ਪਰਦਾਫਾਸ਼ ਕਰਕੇ 30 ਕਿਲੋ ਹੈਰੋਇਨ ਸਮੇਤ 6 ਮੁਲਜ਼ਮ ਫੜੇ, ਜਿਨ੍ਹਾਂ ‘ਚ 2 ਨਾਬਾਲਗ ਸ਼ਾਮਲ ਹਨ।
ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਪੁਲਿਸ ਨੇ ਜਾਂਚ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ, ਵਾਹਨ ਡਾਟਾਬੇਸ ਅਤੇ ਡਿਜੀਟਲ ਫੋਰੈਂਸਿਕ ਲੈਬ ਦੀ ਵਰਤੋਂ ਸ਼ੁਰੂ ਕੀਤੀ ਹੈ। ਸ਼ਹਿਰ ‘ਚ 86 ਗਸ਼ਤੀ ਵਾਹਨ, 21 ਮੋਟਰਸਾਈਕਲ ਅਤੇ ਰਾਤ ਨੂੰ 19 ਵਿਸ਼ੇਸ਼ ਨਾਕੇ ਲਗਾਏ ਗਏ ਹਨ। ਨਸ਼ਾ ਮੁਕਤੀ ਲਈ 1,553 ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਅਤੇ 2,443 ਨੂੰ OAT ਕੇਂਦਰਾਂ ‘ਚ ਭੇਜਿਆ ਗਿਆ। ਇਸ ਤੋਂ ਇਲਾਵਾ 281 ਲੋਕਾਂ ਨੂੰ ਧਾਰਾ 64-ਏ ਦਾ ਲਾਭ ਦਿੱਤਾ ਗਿਆ।
7 ਮਹੀਨਿਆਂ ‘ਚ ਪੁਲਿਸ ਨੇ ਹੈਰੋਇਨ ਤੋਂ ਇਲਾਵਾ 11.4 ਕਿਲੋ ਆਈਸੀ, 9.2 ਕਿਲੋ ਅਫ਼ੀਮ, 2.2 ਕਿਲੋ ਚਰਸ ਅਤੇ 61.12 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਤਸਕਰੀ ‘ਚ ਵਰਤੇ 38 ਵਾਹਨ ਜ਼ਬਤ ਕੀਤੇ ਗਏ। ਜਾਗਰੂਕਤਾ ਲਈ “ਪ੍ਰੋਜੈਕਟ ਸੰਪਰਕ” ਤਹਿਤ 162 ਮੀਟਿੰਗਾਂ ਅਤੇ 83 ਨਸ਼ਾ ਵਿਰੋਧੀ ਕੈਂਪ ਲਗਾਏ ਗਏ। ਪੁਲਿਸ ਨੇ 82,274 ਟ੍ਰੈਫਿਕ ਚਲਾਨ ਵੀ ਕੀਤੇ ਅਤੇ 44.48 ਲੱਖ ਰੁਪਏ ਜੁਰਮਾਨਾ ਵਸੂਲਿਆ।


More Stories
ਅੰਮ੍ਰਿਤਸਰ ‘ਚ ਇਨਫਲੂਐਂਸਰ ਮੈਡ ਸੰਧੂ ਕਤਲ ਕਾਂਡ ‘ਚ ਵੱਡਾ ਮੋੜ, ਗੈਂਗਸਟਰ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਨੇ ਲਈ ਜ਼ਿੰਮੇਵਾਰੀ।
ਡਾ. ਮਨਮੋਹਨ ਸਿੰਘ ਦੇ ਪਰਿਵਾਰ ਤੋਂ ਆਸ਼ੀਰਵਾਦ ਲੈ ਕੇ ਪਰਗਟ ਸਿੰਘ ਨੇ ਨਵੀਂ ਜ਼ਿੰਮੇਵਾਰੀ ਸ਼ੁਰੂ ਕੀਤੀ, ਦਿੱਲੀ ‘ਚ ਅੰਬਿਕਾ ਸੋਨੀ ਨਾਲ ਕੀਤੀ ਮੁਲਾਕਾਤ।
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।