Pages

Pages

ਵੱਡੀ ਸਫਲਤਾ: ਜਲੰਧਰ CIA ਸਟਾਫ ਨੇ 1 ਕਿਲੋ 100 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀ ਕੀਤੇ ਗ੍ਰਿਫਤਾਰ।

Director : Manvir Singh Walia 

Editor : Jatin Kumar Sahota 

ਜਲੰਧਰ, 04 ਅਗਸਤ : Prime Punjab 

ਕਮਿਸ਼ਨਰ ਪੁਲਿਸ ਸ਼੍ਰੀ ਸਤਿੰਦਰ ਸਿੰਘ IPS ਦੇ ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ CIA ਸਟਾਫ ਜਲੰਧਰ ਨੇ ਵੱਡੀ ਕਾਰਵਾਈ ਕਰਦੇ ਹੋਏ 1 ਕਿਲੋ 100 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

 

DCP ਮਨਪ੍ਰੀਤ ਸਿੰਘ ਫਲੋਰਾ, ADCP ਜੈਅੰਤ ਪੁਰੀ ਅਤੇ ACP ਅਮਰਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਟੀਮ ਨੇ ਜਮਸ਼ੇਰ ਰੋਡ ‘ਤੇ ਰੇਲਵੇ ਰੈਸਟੋਰੈਂਟ ਨੇੜੇ ਸ਼ੱਕ ਦੇ ਆਧਾਰ ‘ਤੇ 2 ਨੌਜਵਾਨਾਂ ਨੂੰ ਰੋਕਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਬੈਗਾਂ ‘ਚੋਂ 1.100 kg ਹੈਰੋਇਨ ਬਰਾਮਦ ਹੋਈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਆਕਾਸ਼ਦੀਪ ਸਿੰਘ ਉਰਫ ਏਕਮ, ਵਾਸੀ ਬਿਆਸ ਅੰਮ੍ਰਿਤਸਰ ਅਤੇ ਪਵਿੱਤਰ ਸਿੰਘ ਉਰਫ ਲਾਡੀ, ਵਾਸੀ ਦਾਦੂਵਾਲ ਜਲੰਧਰ ਵਜੋਂ ਹੋਈ ਹੈ।

 

ਮੁੱਖ ਦੋਸ਼ੀ ਆਕਾਸ਼ਦੀਪ ਸਿੰਘ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਸ਼ਾਮਲ ਰਹਿ ਚੁੱਕਾ ਹੈ। ਉਸਦੇ ਖਿਲਾਫ ਕਪੂਰਥਲਾ ਦੇ ਥਾਣਾ ਸਤਨਾਮਪੁਰਾ ਅਤੇ ਜਲੰਧਰ ਥਾਣਾ ਸਦਰ ‘ਚ NDPS ਐਕਟ ਤਹਿਤ ਮੁਕਦਮੇ ਦਰਜ ਹਨ। ਦੋਵੇਂ ਦੋਸ਼ੀ ਇਸ ਸਮੇਂ ਪੁਲਿਸ ਰਿਮਾਂਡ ‘ਤੇ ਹਨ।

 

ਥਾਣਾ ਸਦਰ ਜਲੰਧਰ ਵਿਖੇ NDPS ਐਕਟ ਦੀ ਧਾਰਾ 21C-61-85 ਤਹਿਤ FIR ਨੰਬਰ 290 ਦਰਜ ਕੀਤੀ ਗਈ ਹੈ। ਪੁਲਿਸ ਹੁਣ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲ ਰਹੀ ਹੈ ਤਾਂ ਜੋ ਨਸ਼ਾ ਸਮਗਲਿੰਗ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਇਸ ਧੰਦੇ ‘ਚ ਸ਼ਾਮਲ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।