Pages

Pages

ਚੰਡੀਗੜ੍ਹ ‘ਚ ਵੱਡਾ ਸਕੈਂਡਲ: ਜੇਲ੍ਹ ਦੀ ਬਜਾਏ ਹੋਟਲ ਲਿਜਾਇਆ ਗਿਆ ਕੈਦੀ, SI-ASI ਸਮੇਤ 4 ਗ੍ਰਿਫ਼ਤਾਰ।

Director : Manvir Singh Walia 

Editor : Jatin Kumar Sahota 

ਜਲੰਧਰ/ ਚੰਡੀਗੜ੍ਹ, 05 ਅਗਸਤ : Prime Punjab 

ਚੰਡੀਗੜ੍ਹ ਪੁਲਿਸ ਨੇ ਵਿਚਾਰ ਅਧੀਨ ਕੈਦੀ ਨੂੰ ਹਿਰਾਸਤ ‘ਚੋਂ ਭਜਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦੇ ਹੋਏ 2 ਪੁਲਿਸ ਮੁਲਾਜ਼ਮਾਂ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲਾ 661 ਕਰੋੜ ਦੇ IDFC ਬੈਂਕ ਧੋਖਾਧੜੀ ਨਾਲ ਜੁੜਿਆ ਹੈ।

 

SI ਜਗਮੇਹਰ ਸਿੰਘ ਅਤੇ ASI ਸੁਰਿੰਦਰ ਸਿੰਘ ਨੂੰ ਵਿਕਰਮ ਵਾਧਵਾ ਨੂੰ ਬੁਰੇਲ ਜੇਲ੍ਹ ਤੋਂ GMCH ਸੈਕਟਰ 16 ਮੈਡੀਕਲ ਲਈ ਲਿਜਾਣ ਦੀ ਡਿਊਟੀ ਮਿਲੀ ਸੀ। ਪਰ ਮੈਡੀਕਲ ਤੋਂ ਬਾਅਦ ਉਹਨਾਂ ਨੇ ਕੈਦੀ ਨੂੰ ਜੇਲ੍ਹ ਦੀ ਬਜਾਏ ਸੈਕਟਰ 17 ਦੇ ਹੋਟਲ ਸਿਟੀ ਹਾਰਟ ‘ਚ ਲੈ ਗਏ।

 

DSP S.P.S. ਸੋਂਧੀ ਨੂੰ ਮਿਲੀ ਖਾਸ ਸੂਚਨਾ ‘ਤੇ ਪੁਲਿਸ ਨੇ ਹੋਟਲ ‘ਚ ਛਾਪਾ ਮਾਰਿਆ। ਉੱਥੇ SI, ASI ਦੇ ਨਾਲ ਵਿਕਰਮ ਵਾਧਵਾ ਅਤੇ ਉਸਦੇ ਦੋਵੇਂ ਪੁੱਤਰ ਕਰਨ ਅਤੇ ਕੁਨਾਲ ਵਾਧਵਾ ਵੀ ਮੌਜੂਦ ਸਨ। ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

 

ਇਸ ਸਬੰਧ ‘ਚ ਥਾਣਾ ਸੈਕਟਰ 17 ‘ਚ FIR ਨੰਬਰ 103 ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ BNS ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ। ਵਿਕਰਮ ਵਾਧਵਾ ਨੂੰ ਵਾਪਸ ਬੁਰੇਲ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਹੁਣ ਇਸ ਸਾਜ਼ਿਸ਼ ‘ਚ ਹੋਰ ਸ਼ਾਮਲ ਲੋਕਾਂ ਦੀ ਭਾਲ ਕਰ ਰਹੀ ਹੈ।